ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ 2 ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਡੁਬਬੋ 'ਚ ਵਾਪਰਿਆ। ਇੱਥੇ ਦੱਸ ਦੇਈਏ ਕਿ ਡੁਬਬੋ, ਨਿਊ ਸਾਊਥ ਵੇਲਜ਼ ਦਾ ਇਕ ਸ਼ਹਿਰ ਹੈ। ਹਾਦਸਾ ਉੱਤਰੀ ਡੁਬਬੋ ਦੇ ਨੇਵੈਲ ਹਾਈਵੇਅ 'ਤੇ ਸ਼ਨੀਵਾਰ ਤੜਕੇ ਵਾਪਰਿਆ। ਫੌਰ ਡਬਲਿਊ ਡੀ ਅਤੇ ਬੀ-ਡਬਲ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ 2 ਲੜਕਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 9 ਅਤੇ 12 ਸਾਲ ਸੀ ਅਤੇ 3 ਹੋਰ ਲੋਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ 'ਤੇ ਹਾਸਦੇ ਦੀ ਸੂਚਨਾ ਮਿਲੀ ਕਿ ਉੱਤਰੀ ਡੁਬਬੋ 'ਚ ਅੱਜ ਫੌਰ ਡਬਲਿਊ ਡੀ ਅਤੇ ਬੀ-ਡਬਲ ਟਰੱਕ ਵਿਚਾਲੇ ਟੱਕਰ ਹੋ ਗਈ ਹੈ। ਹਾਦਸੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਤੀਜੇ ਬੱਚੇ ਜਿਸ ਦੀ ਉਮਰ 5 ਸਾਲਾ ਹੈ, ਨੂੰ ਏਅਰ ਐਂਬੂਲੈਂਸ ਜ਼ਰੀਏ ਬੱਚਿਆਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਕੀ ਦੋ ਜ਼ਖਮੀਆਂ ਨੂੰ ਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੋਟਰਸਾਈਕਲ ਯਾਤਰੀਆਂ ਨੂੰ ਬਦਲਵੇਂ ਰੂਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ, ਕਿਉਂਕਿ ਹਾਦਸੇ ਤੋਂ ਬਾਅਦ ਨੇਵੈਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਰੂਸ ਨੇ ਚੀਨੀ ਸੋਸ਼ਲ ਮੀਡੀਆ ਐਪ ਵੀ-ਚੈਟ 'ਤੇ ਲਾਈ ਰੋਕ
NEXT STORY