ਮੈਲਬੌਰਨ— ਵਿਕਟੋਰੀਆ ਦੇ ਸ਼ਹਿਰ ਵੂਰੀ ਯਾਲਾਕ 'ਚ ਐਤਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਦੁਪਹਿਰ 2.30 ਵਜੇ ਵਾਪਰਿਆ। ਪੁਲਸ ਮੁਤਾਬਕ ਹੀਲਸਵਿਲੇ-ਕੋ ਵੀ ਰੁਪ ਰੋਡ 'ਤੇ ਇੱਕ ਕਾਰ, ਜਿਸ 'ਚ ਪੰਜ ਲੋਕ ਸਵਾਰ ਸਨ, ਜਾ ਰਹੀ ਸੀ। ਇਸ ਦੌਰਾਨ ਚਾਲਕ ਕੋਲੋਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸਿੱਧੀ ਸੜਕ ਤੋਂ ਹੇਠਾਂ ਜਾ ਉਤਰੀ ਅਤੇ ਪਲਟ ਕੇ ਇੱਕ ਰੁੱਖ ਨਾਲ ਟਕਰਾਅ ਗਈ। ਹਾਦਸੇ 'ਚ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਇੱਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਕਾਰ ਚਾਲਕ ਅਤੇ ਉਸ ਨਾਲ ਵਾਹਨ ਦੀ ਅਗਲੀ ਸੀਟ 'ਤੇ ਬੈਠਾ ਇੱਕ ਹੋਰ ਯਾਤਰੀ ਵੀ ਜ਼ਖ਼ਮੀ ਹੋਇਆ ਹੈ ਅਤੇ ਦੋਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਵਲੋਂ ਹਾਦਸੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਕੈਨੇਡਾ ਦੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਲੈ ਕੇ ਹਾਜ਼ਰ 'ਹਾਊਸ ਆਫ ਕਾਮਨਜ਼', 21 ਅਪ੍ਰੈਲ ਤੱਕ ਕਰ ਸਕਦੇ ਅਪਲਾਈ
NEXT STORY