ਆਸਟਰੇਲੀਆ— ਪੱਛਮੀ ਆਸਟਰੇਲੀਆ 'ਚ ਇਕ 11 ਸਾਲ ਦੀ ਲੜਕੀ, ਜੋ ਕਿ ਸਰਕਾਰੀ ਦੇਖਭਾਲ ਦੌਰਾਨ ਲਾਪਤਾ ਹੋ ਗਈ ਹੈ। 11 ਸਾਲਾ ਕਾਈਰਾਹ ਨੂੰ ਬੀਤੇ ਮੰਗਲਵਾਰ ਦੀ ਸਵੇਰ ਨੂੰ ਆਖਰੀ ਵਾਰ ਚਾਈਲਡ ਪ੍ਰੋਟੈਕਸ਼ਨ (ਬੱਚਿਆਂ ਦੀ ਸੁਰੱਖਿਆ) ਵਿਭਾਗ ਦੇ ਕੈਨਿੰਗਟਨ ਦਫਤਰ 'ਚ ਦੇਖਿਆ ਗਿਆ ਸੀ। ਵਿਭਾਗ ਦੇ ਅਧਿਕਾਰੀਆਂ ਨੇ ਲਾਪਤਾ ਬੱਚੀ ਦੀ ਭਾਲ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ।
ਵਿਭਾਗ ਬੱਚੀ ਦੀ ਭਾਲ ਲਈ ਪੁਲਸ ਦੀ ਪੂਰੀ ਤਰ੍ਹਾਂ ਮਦਦ ਕਰ ਰਿਹਾ ਹੈ। ਕਾਈਰਾਹ ਨੂੰ ਜਦੋਂ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਹਿਨੀ ਹੋਈ ਸੀ। ਪੁਲਸ ਨੇ ਕਿਹਾ ਕਿ ਜਿਸ ਕਿਸੇ ਨੂੰ ਇਸ ਲੜਕੀ ਬਾਰੇ ਪਤਾ ਲੱਗੇ ਉਹ ਸਾਨੂੰ ਤੁਰੰਤ ਫੋਨ ਕਰੇ।
ਬੀ. ਸੀ. ਚੋਣਾਂ 'ਚ ਇਸ ਵਾਰ ਵੀ ਇਤਿਹਾਸ ਰਚਣ ਤੋਂ ਖੁੰਝੇ ਦਸਤਾਰਧਾਰੀ ਸਿੱਖ
NEXT STORY