ਲੁਧਿਆਣਾ (ਤਰੁਣ)– ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 7 ਵਜੇ ਟਿੱਬਾ ਰੋਡ ਹਾਈਵੇ ਕੋਲ ਇਕ ਤੇਜ਼ ਰਫ਼ਤਾਰ ਟਰਾਲਾ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ। ਭਿਆਨਕ ਟੱਕਰ ’ਚ ਟਰਾਲਾ ਚਾਲਕ ਸੁਖਦੇਵ ਸਿੰਘ ਉਰਫ਼ ਸੁੱਖਾ (40) ਨਿਵਾਸੀ ਮਜੀਠਾ, ਗੁਰਦਾਸਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਪੁਲਸ ਨੇ ਕੀਤੇ ਕਾਬੂ, ਸੜਕ ’ਤੇ ਕਰ ਰਹੇ ਸਨ ਇਹ ਕੰਮ
ਟੱਕਰ ਇੰਨੀ ਭਿਆਨਕ ਸੀ ਕਿ ਟਰਾਲੇ ਦੇ ਕੈਬਿਨ ਦੇ ਪਰਖੱਚੇ ਉੱਡ ਗਏ। ਕਟਰ ਨਾਲ ਕੈਬਿਨ ਨੂੰ ਕੱਟ ਕੇ ਡਰਾਈਵਰ ਸੁੱਖੇ ਦੀ ਲਾਸ਼ ਬਾਹਰ ਕੱਢੀ ਗਈ ਤੇ ਕਰੇਨ ਬੁਲਾ ਕੇ ਟ੍ਰੈਫਿਕ ਬਹਾਲ ਕਰਵਾਇਆ ਗਿਆ। ਥਾਣਾ ਦਰੇਸੀ ਨੇ ਡਰਾਈਵਰ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਾਤਲ ਪਹੁੰਚਾਈ।

ਥਾਣਾ ਮੁਖੀ ਇੰਸ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਸੁਖਪ੍ਰੀਤ ਹਰਿਆਣਾ ਤੋਂ ਸੀਮੈਂਟ ਲੱਦ ਕੇ ਬਟਾਲਾ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਅੱਖ ਲੱਗ ਗਈ ਤੇ ਉਹ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਇਆ। ਟੱਕਰ ’ਚ ਟਰਾਲੇ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਇਆ ਗਿਆ ਤੇ ਸੁਖਪ੍ਰੀਤ ਦੀ ਲਾਸ਼ ਕੈਬਿਨ ’ਚ ਬੁਰੀ ਤਰ੍ਹਾਂ ਫਸ ਗਈ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਸੁੱਖੇ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬ ’ਚ ਵੱਡਾ ਹਾਦਸਾ, ਬੇਕਾਬੂ ਵਰਨਾ ਕਾਰ ਟਰਾਂਸਫਾਰਮਰ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ
NEXT STORY