ਇਸਲਾਮਾਬਾਦ— ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਇਮਰਾਨ ਖਾਨ ਆਪਣੇ ਤੀਜੇ ਵਿਆਹ ਨੂੰ ਲੈ ਕੇ ਇਕ ਵਾਰ ਫਿਰ ਚਰਚਾ 'ਚ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਵਿਆਹ ਤਾਂ ਨਵੇਂ ਸਾਲ ਦੀ ਰਾਤ ਨੂੰ ਹੀ ਕਰ ਲਿਆ ਸੀ ਪਰ ਇਸ ਦਾ ਪਤਾ ਹਾਲ ਹੀ 'ਚ ਲੱਗਾ ਹੈ ਜਦੋਂ ਇਨਰਾਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।
ਪਾਕਿਸਤਾਨ ਮੀਡੀਆ ਦੀ ਮੰਨੀਏ ਤਾਂ ਇਸ ਵਿਆਹ ਨੂੰ ਲੈ ਕੇ ਪਾਕਿ 'ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਲੋਕਾਂ ਨੇ ਇਮਰਾਨ ਦੇ ਵਿਆਹ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵੀਡੀਓ 'ਚ ਇਕ ਇਸਲਾਮੀ ਧਰਮਗੁਰੂ ਨੇ ਵੀ ਇਰਮਰਾਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਨਿਜੀ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਸਿਆਸੀ ਜ਼ਿੰਦਗੀ 'ਤੇ ਵੀ ਤੰਜ ਕਸਿਆ ਹੈ।
ਇਮਰਾਨ 'ਤੇ ਤੰਜ ਕਸਦੇ ਹੋਏ ਧਰਮਗੁਰੂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਔਰਤਾਂ ਨੂੰ ਵਾਰ-ਵਾਰ ਤਲਾਕ ਦੇ ਕੇ ਬੇਇੱਜ਼ਤ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਬੀਵੀ ਨੂੰ ਸੰਭਾਲਣਾ ਚਾਹੀਦਾ ਹੈ ਇਹ ਇਸਲਾਮੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਆਦਮੀ ਜਦੋਂ ਬੀਵੀ ਨਹੀਂ ਸੰਭਾਲ ਸਕਦਾ ਤਾਂ ਮੁਲਕ ਨੂੰ ਕੀ ਸੰਭਾਲੇਗਾ।
ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਮੌਜੂਦਾ ਪਤਨੀ ਨੂੰ ਦਿੱਤੀ ਇਹ ਸਲਾਹ
NEXT STORY