ਫੱਤੂਢੀਂਗਾ (ਘੁੰਮਣ) - ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐੱਸ. ਐੱਸ. ਪੀ. ਨੇ ਇਕ ਨਿਰਦੇਸ਼ ਜਾਰੀ ਕਰ ਕੇ ਲਸ਼ਕਰ ਸਿੰਘ ਹੌਲਦਾਰ ਨੂੰ ਪਦਉੱਨਤ ਕੀਤਾ। ਉਸ ਨੂੰ ਏ. ਐੱਸ. ਆਈ. ਬਣਾ ਦਿੱਤਾ ਹੈ। ਲਸ਼ਕਰ ਸਿੰਘ ਹੌਲਦਾਰ ਕਪੂਰਥਲਾ ਥਾਣਾ ਫੱਤੂਢੀਂਗਾ, ਥਾਣਾ ਕੋਤਵਾਲੀ ਕਪੂਰਥਲਾ, ਥਾਣਾ ਕਬੀਰਪੁਰ ਤੇ ਪੁਲਸ ਚੌਕੀ ਨਡਾਲਾ ਵਿਖੇ ਬਤੌਰ ਮੁੱਖ ਮੁਨਸ਼ੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਸਟਾਰ ਇੰਸਪੈਕਟਰ ਜਤਿੰਦਰ ਸਿੰਘ ਐੱਸ. ਐੱਚ. ਓ. ਥਾਣਾ ਸੁਭਾਨਪੁਰ ਤੇ ਨਿਰਮਲ ਸਿੰਘ ਚੌਕੀ ਇੰਚਾਰਜ ਨਡਾਲਾ ਨੇ ਲਾਏ। ਲਸ਼ਕਰ ਸਿੰਘ ਏ. ਐੱਸ. ਆਈ. ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਹਿਲਾਂ ਨਾਲੋਂ ਵੀ ਬਿਹਤਰ ਤੇ ਪ੍ਰਸ਼ੰਸਾਯੋਗ ਪੁਲਸ ਸੇਵਾਵਾਂ ਦੇਣਗੇ ਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਜਾਰੀ ਟੈਲੀਫੋਨ ਨੰਬਰ ਤੇ ਈਮੇਲ ਆਈ. ਡੀ. 'ਤੇ ਦਿੱਤੀ ਜਾ ਸਕਦੀ ਹੈ
NEXT STORY