ਨਵੀਂ ਦਿੱਲੀ — ਦੁਨੀਆਂ ਦੇ ਦੇਸ਼ਾਂ ਵਿਚ ਸਾਲਾਨਾ ਮੁਕਾਬਲੇ ਦੀ ਦਰਜਾਬੰਦੀ ਵਿਚ ਭਾਰਤ ਇਕ ਪੱਧਰ ਚੜ੍ਹ ਕੇ 44ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਮੈਨੇਜਮੈਂਟ ਡਵੈਲਪਮੈਂਟ(ਆਈ.ਐੱਮ.ਡੀ.) ਵਲੋਂ ਤਿਆਰ ਕੀਤੀ ਗਈ ਸੂਚੀ ਵਿਚ ਭਾਰਤ ਨੂੰ 44ਵਾਂ ਸਥਾਨ ਮਿਲਿਆ ਹੈ। ਭਾਰਤ ਨੂੰ ਪਿਛਲੇ ਸਾਲ ਨਾਲੋਂ ਇਕ ਪੱਧਰ ਉੱਪਰ ਸਥਾਨ ਮਿਲਿਆ ਹੈ।
ਸੂਚੀ ਅਨੁਸਾਰ ਭਾਰਤ ਦਾ 14 ਏਸ਼ੀਆਈ ਦੇਸ਼ਾਂ ਵਿਚ 12ਵਾਂ ਸਭ ਤੋਂ ਪ੍ਰਭਾਵੀ ਅਰਥਚਾਰਾ ਹੈ। ਆਰਥਿਕ ਕਾਰਗੁਜ਼ਾਰੀ ਅਤੇ ਬੁਨਿਆਦੀ ਸਿੱਖਿਆ ਦੇ ਖੇਤਰ ਵਿਚ ਮਜ਼ਬੂਤ ਕਾਰਗੁਜ਼ਾਰੀ ਦੇ ਅਧਾਰ 'ਤੇ ਅਮਰੀਕਾ ਦੁਨੀਆਂ ਦੀ ਸਭ ਤੋਂ ਵਧ ਮਜ਼ਬੂਤ ਅਰਥਚਾਰਾ ਬਣ ਕੇ ਉੱਭਰ ਰਿਹਾ ਹੈ। ਅਮਰੀਕਾ ਤੋਂ ਬਾਅਦ ਹਾਂਗਕਾਂਗ ਅਤੇ ਸਿੰਗਾਪੁਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਦੁਨੀਆਂ ਦੇ ਪੰਜ ਚੋਟੀ ਦੇ ਦੇਸ਼ਾਂ ਵਿਚ ਨੀਦਰਲੈਂਡ ਅਤੇ ਸਵਿਟਜ਼ਰਲੈਂਡ ਵੀ ਸ਼ਾਮਲ ਹੈ।
ਰਿਪੋਰਟ ਵਿਚ ਭਾਰਤ ਦੇ ਸਬੰਧ ਵਿਚ ਕਿਹਾ ਗਿਆ ਹੈ ਕਿ ਭਾਰਤ ਨੂੰ 2018 ਵਿਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ਕਰਮਚਾਰੀਆਂ ਦੇ ਹੁਨਰ 'ਚ ਵਾਧਾ, ਨੌਕਰੀਆਂ ਦੇ ਮੌਕੇ ਵਧਾਉਣਾ, ਜੀ.ਐੱਸ.ਟੀ. ਦੇ ਅਮਲ ਨੂੰ ਸੁਚਾਰੂ ਬਣਾਉਣਾ ਅਤੇ ਵੱਧ ਵਿਕਾਸ ਸੰਤੁਲਨ ਵਾਲੇ ਵਿਕਾਸ ਟੀਚਿਆਂ ਨੂੰ ਸੰਤੁਲਿਤ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਡਿਜੀਟਲ ਸਾਖਰਤਾ, ਦਿਹਾਤੀ ਖੇਤਰ ਲਈ ਬੁਨਿਆਦੀ ਮਜ਼ਬੂਤੀ ਦੀ ਵੀ ਜ਼ਰੂਰਤ ਹੈ। ਸਿਖਰ 10 ਦੇਸ਼ਾਂ ਦੀ ਸੂਚੀ ਵਿਚ ਡੈਨਮਾਰਕ(6), ਸੰਯੁਕਤ ਅਰਬ ਅਮੀਰਾਤ(7), ਨਾਰਵੇ(8), ਸਵੀਡਨ(9) ਅਤੇ ਕੈਨੇਡਾ(10)। ਚੀਨ ਸੂਚੀ ਵਿਚ 13ਵੇਂ ਸਥਾਨ 'ਤੇ ਹੈ।
ਅਮਰੀਕਾ ਨੇ ਚੀਨ ਨੂੰ ਮਿਲਟਰੀ ਅਭਿਆਸ ਦਾ ਭੇਜਿਆ ਸੱਦਾ ਲਿਆ ਵਾਪਸ
NEXT STORY