ਆਟੋ ਡੈਸਕ- Ampere Nexus ਇਲੈਕਟ੍ਰਿਕ ਸਕੂਟਰ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਸਕੂਟਰ ਨੂੰ 2 ਵੇਰੀਐਂਟਸ- EX ਅਤੇ ST 'ਚ ਪੇਸ਼ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 1,09,900 ਰੁਪਏ ਐਕਸ-ਸ਼ੋਅਰੂਮ ਹੈ। ਇਹ ਫੈਮਿਲੀ ਸਕੂਟਰ 4 ਰੰਗਾਂ - ਜ਼ਾਂਸਕਰ ਐਕਵਾ, ਸਟੀਲ ਗ੍ਰੇਅ, ਇੰਡੀਅਨ ਰੈੱਡ ਅਤੇ ਲੂਨਰ ਵ੍ਹਾਈਟ ਵਿੱਚ ਉਪਲੱਬਧ ਹੋਵੇਗਾ। ਇਹ ਸਕੂਟਰ TVS i-Cube, Ola S1 ਅਤੇ Ather Rizzta ਨੂੰ ਟੱਕਰ ਦੇਵੇਗਾ।
ਖੂਬੀਆਂ
ਇਸ ਇਲੈਕਟ੍ਰਿਕ ਸਕੂਟਰ ਵਿੱਚ LED ਲਾਈਟਿੰਗ, ਚਾਰਜਿੰਗ ਪੋਰਟ, ਹਿੱਲ ਹੋਲਡ ਅਸਿਸਟੈਂਟ, ਸਾਈਡ ਸਟੈਂਡ ਅਲਰਟ, ਨੈਵੀਗੇਸ਼ਨ ਅਤੇ ਕਸਟਮਾਈਜੇਬਲ ਰਾਈਡ ਮੋਡ ਹੈ। ਇਸ 'ਚ 7-ਇੰਚ ਦਾ ਡਿਜੀਟਲ ਕੰਸੋਲ ਹੈ, ਜੋ ਸਪੀਡ ਟ੍ਰੈਕਿੰਗ, ਡਿਸਟੈਂਸ ਕਵਰ, ਚਾਰਜਿੰਗ ਲੈਵਲ, ਬਲੂਟੁੱਥ ਕਨੈਕਟੀਵਿਟੀ, ਨੈੱਟਵਰਕ ਕਨੈਕਟੀਵਿਟੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਸ 'ਚ ਕਾਲ ਅਲਰਟ ਵੀ ਦਿੱਤਾ ਗਿਆ ਹੈ।
ਪਾਵਰਟ੍ਰੇਨ
Ampere Nexus ਵਿੱਚ 3 kWh ਦੀ ਸਭ ਤੋਂ ਸੁਰੱਖਿਅਤ LFP ਬੈਟਰੀ ਦਿੱਤੀ ਗਈ ਹੈ, ਇਸ ਨੂੰ 4 kWh ਪੀਕ ਮੋਟਰ ਪਾਵਰ ਨਾਲ ਜੋੜਿਆ ਗਿਆ ਹੈ। ਇਤ ਲਾਕ ਪੂਰਾ ਚਾਰਜ ਹੋਣ 'ਤੇ ਇਹ 136KM ਦੀ ਰੇਂਜ ਪ੍ਰਦਾਨ ਕਰੇਗਾ। ਫਾਸਟ ਚਾਰਜਿੰਗ ਦੀ ਮਦਦ ਨਾਲ ਇਸ ਸਕੂਟਰ ਨੂੰ ਸਿਰਫ 3 ਘੰਟੇ 22 ਮਿੰਟ 'ਚ ਫੁਲ ਚਾਰਜ ਕੀਤਾ ਜਾ ਸਕਦਾ ਹੈ।
ਐਪਲ ਦੀ ਵੱਡੀ ਕਾਰਵਾਈ, App Store ਤੋਂ ਹਟਾਏ ਕਈ ਨਿਊਡ ਫੋਟੋ ਬਣਾਉਣ ਵਾਲੇ AI ਐਪਸ
NEXT STORY