ਜਲੰਧਰ (ਰਮਨਦੀਪ ਸੋਢੀ) : ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਜਲੰਧਰ ਵਿਚ ਪੰਜਾਬ ਕਾਂਗਰਸ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸੁਨੀਲ ਜਾਖੜ ਤੇ ਨਵਜੋਤ ਸਿੱਧੂ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਿਹਾ ਕਿ ਸ਼ਨੀਵਾਰ ਨੂੰ ਭਾਜਪਾ ਦੇ ਕੇਂਦਰ ਦੀ ਸੱਤਾ ਵਿਚ ਚਾਰ ਸਾਲ ਪੂਰੇ ਹੋ ਰਹੇ ਹਨ ਅਤੇ ਕਾਂਗਰਸ ਦੇਸ਼ ਭਰ ਵਿਚ ਇਸ ਦਿਨ ਨੂੰ 'ਵਿਸ਼ਵਾਸਘਾਤ ਦਿਵਸ' ਦੇ ਤੌਰ 'ਤੇ ਮਨਾ ਰਹੀ ਹੈ ਪਰ ਜ਼ਿਮਨੀ ਚੋਣ ਕਾਰਨ ਪੰਜਾਬ ਕਾਂਗਰਸ ਸ਼ੁੱਕਰਵਾਰ ਇਹ ਦਿਨ ਮਨਾ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹ ਕਿਸੇ ਵੀ ਵਾਅਦੇ ਨੂੰ ਸਿਰੇ ਨਹੀਂ ਲਗਾ ਸਕੇ ਹਨ। ਨਾ 15 ਲੱਖ ਆਇਆ, ਨਾ ਮਹਿੰਗਾਈ ਘਟੀ ਤੇ ਨਾ ਹੀ ਨੋਟਬੰਦੀ ਦੇ ਕੋਈ ਅਸਰਦਾਰ ਨਤੀਜੇ ਦੱਸ ਸਕੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਤੋਂ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮੋਦੀ ਸਰਕਾਰ ਤੋਂ ਜਨਤਾ ਦੇ ਵਿਸ਼ਵਾਸ ਖਤਮ ਹੋ ਗਿਆ ਹੈ।
ਇਸ ਪ੍ਰਦਰਸ਼ਨ ਦੌਰਾਨ ਪੈਟਰੋਲ ਡੀਜ਼ਲ ਵਿਚ ਆਏ ਦਿਨ ਵੱਧ ਰਹੀਆਂ ਦਰਾਂ ਦੇ ਵਿਰੋਧ ਵਿਚ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਗਿਆ।
ਬਾਥਟਬ 'ਚ ਮਸਤੀ ਕਰਦੀ ਦਿਖੀ ਸਾਉੂਥ ਦੀ ਅਦਾਕਾਰਾ ਸ਼ੁਭਰਾ, ਤਸਵੀਰਾਂ ਵਾਇਰਲ
NEXT STORY