ਸੂਰਤ— ਇੱਥੇ ਆਟੋ ਰਿਕਸ਼ੇ 'ਚ ਸਫਰ ਕਰਨ ਵਾਲੀ ਔਰਤ ਨਾਲ ਕੱਪੜੇ ਦੇ ਇਕ ਵਪਾਰੀ ਨੂੰ ਛੇੜਛਾੜ ਕਰਨੀ ਮਹਿੰਗੀ ਪੈ ਗਈ। ਵਾਰ-ਵਾਰ ਕੀਤੀ ਜਾ ਰਹੀ ਇਸ ਛੇੜਛਾੜ ਤੋਂ ਪਰੇਸ਼ਾਨ ਔਰਤ ਨੇ ਰਿਕਸ਼ੇ ਤੋਂ ਹੀ ਆਪਣੇ ਪਤੀ ਨੂੰ ਫੋਨ ਕਰ ਕੇ ਬੁਲਾ ਲਿਆ। ਇਸ ਤੋਂ ਬਾਅਦ ਰਿਕਸ਼ਾ ਜਿਵੇਂ ਹੀ ਰੁਕਿਆ, ਉਸੇ ਸਮੇਂ ਹੀ ਔਰਤ ਦੇ ਪਤੀ ਨੇ ਕੱਪੜਾ ਵਪਾਰੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਛੇੜਛਾੜ ਕਨਰ ਵਾਲਾ ਵਪਾਰੀ ਬਾਂਬੇ ਮਾਰਕੀਟ 'ਚ ਬੈਠਾ ਸੀ। ਉਹ ਬੈੱਗ ਰੱਖਣ ਦੀ ਆੜ 'ਚ ਔਰਤ ਦੇ ਅੰਗਾਂ ਦੀ ਛੂਹ ਰਿਹਾ ਸੀ। ਔਰਤ ਨੇ ਆਟੋ 'ਚ ਬੈਠੇ-ਬੈਠੇ ਆਪਣੇ ਪਤੀ ਨੂੰ ਫੋਨ ਕਰ ਦਿੱਤਾ ਅਤੇ ਆਟੋ ਦੀ ਲੋਕੇਸ਼ਨ ਦੱਸ ਦਿੱਤੀ। ਆਖਰ ਭਟਾਰ ਕੋਲ ਔਰਤ ਦਾ ਪਤੀ ਆ ਗਿਆ। ਉਸ ਨੇ ਕੱਪੜਾ ਵਪਾਰੀ ਦੀ ਖੂਬ ਕੁੱਟਮਾਰ ਕੀਤੀ। ਇਸ ਕੰਮ 'ਚ ਕੁਝ ਰਾਹਗੀਰਾਂ ਨੇ ਵੀ ਉਸ ਦੀ ਮਦਦ ਕੀਤੀ।
ਕਾਬੂ ਹੇਠ ਨਹੀਂ ਆਈ ਕੋਲਕਾਤਾ ਦੇ ਬੜਾ ਬਜ਼ਾਰ ਇਲਾਕੇ 'ਚ ਲੱਗੀ ਅੱਗ
NEXT STORY