ਮਰਨ ਦੇ ਬਾਵਜੂਦ ਮਾਂ ਨੇ ਬਚਾ ਲਈ ਬੇਟੇ ਦੀ ਜਾਨ (ਤਸਵੀਰਾਂ)

You Are HereNational
Monday, March 20, 2017-5:00 PM

ਲਾਖੇਰੀ— ਇੱਥੋਂ ਦੇ ਬੂੰਦੀ 'ਚ ਸੜਕ 'ਤੇ ਬਣਿਆ ਖੱਡ ਜਾਨਲੇਵਾ ਸਾਬਤ ਹੋਇਆ। ਖੱਡ 'ਚ ਬਾਈਕ ਚੱਲੇ ਜਾਣ ਕਾਰਨ ਉਸ 'ਤੇ ਸਵਾਰ ਔਰਤ ਦੀ ਸੜਕ 'ਤੇ ਡਿੱਗਣ ਨਾਲ ਮੌਤ ਹੋ ਗਈ। ਔਰਤ 'ਚ ਗੋਦ 'ਚ ਉਸ ਦਾ 2 ਸਾਲ ਦਾ ਬੇਟਾ ਵੀ ਸੀ। ਲਾਖੇਰੀ 'ਚ ਥਾਣਾ ਇੰਦਰਗੜ੍ਹ ਦੇ ਕਾਲੋਸਾਪੁਰਾ ਤੋਂ ਪੇਕੇ ਖਰਾਰਤਾ ਪਿੰਡ ਜਾ ਰਹੀ ਸੀ। ਜਾਨਕੀ ਦੀ ਗੋਦ 'ਚ ਉਸ ਦਾ 2 ਸਾਲ ਦਾ ਬੇਟਾ ਕਾਲੂ ਵੀ ਸੀ। ਇਹ ਲੋਕ ਮੇਗਾ ਹਾਈਵੇਅਰ ਬਾਈਪਾਸ 'ਤੇ ਸਖਾਵਦਾ ਤਿਰਾਹੇ ਕੋਲੋਂ ਲੰਘ ਰਹੇ ਸਨ।
ਉੱਥੇ ਸੜਕ 'ਤੇ ਵੱਡੇ-ਵੱਡੇ ਖੱਡ ਸਨ। ਬਾਈਕ ਇਕ ਖੱਡ 'ਚ ਚੱਲੀ ਗਈ। ਇਸ ਨਾਲ ਝਟਕਾ ਲੱਗਣ ਨਾਲ ਜਾਨਕੀ ਸੜਕ 'ਤੇ ਡਿੱਗ ਗਈ। ਡਿੱਗਣ ਨਾਲ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ। ਉਹ ਬੇਹੋਸ਼ ਹੋ ਗੀ। ਕਾਲੂ ਜਾਨਕੀ ਦੀ ਗੋਦ 'ਚ ਸੀ ਪਰ ਉਸ ਨੂੰ ਸੱਟ ਤੱਕ ਨਹੀਂ ਲੱਗੀ ਅਤੇ ਉਸ ਦੀ ਜਾਨ ਬਚ ਗਈ। ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ। ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਹਾਦਸੇ ਦਾ ਪਤਾ ਲੱਗਦੇ ਹੀ ਉਨ੍ਹਾਂ ਦੇ ਘਰ 'ਚ ਮਾਤਮ ਛਾ ਗਿਆ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.