ਹੈਦਰਾਬਾਦ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਤੇਲੰਗਾਨਾ ’ਚ ਸੱਤਾਧਾਰੀ ਕਾਂਗਰਸ ਨੇ ਸੱਤਾ ’ਚ ਆਉਣ ਦੇ ਕੁਝ ਹੀ ਸਮੇਂ ਦੇ ਅੰਦਰ ਸੂਬੇ ਨੂੰ ‘ਦਿੱਲੀ ਦਾ ਏ. ਟੀ. ਐੱਮ.’ ਬਣਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਮੇਡਕ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਐੱਮ. ਰਘੁਨੰਦਨ ਰਾਓ ਦੇ ਸਮਰਥਨ ’ਚ ਸੂਬੇ ਦੇ ਸਿੱਦੀਪੇਟ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ ਇੰਨੇ ਘੱਟ ਸਮੇਂ ’ਚ ਕਾਂਗਰਸ ਨੇ ਤੇਲੰਗਾਨਾ ਨੂੰ ‘ਦਿੱਲੀ ਦਾ ਏ. ਟੀ. ਐੱਮ.’ ਬਣਾ ਦਿੱਤਾ ਹੈ। ਕਾਂਗਰਸ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ‘ਭ੍ਰਿਸ਼ਟਾਚਾਰ’ ਦੀ ਜਾਂਚ ਨਹੀਂ ਕਰ ਰਹੀ ਹੈ, ਭਾਵੇਂ ਉਹ ਕਾਲੇਸ਼ਵਰਮ (ਪ੍ਰਾਜੈਕਟ) ਹੋਵੇ ਜਾਂ ਜ਼ਮੀਨ ਦਾ ਘਪਲਾ। ਪਹਿਲਾਂ ਬੀਆਰਐਸ ਦਾ ਨਾਂ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਸੀ। ਸ਼ਾਹ ਨੇ ਕਿਹਾ, ‘‘ਟੀ. ਆਰ. ਐੱਸ. ਅਤੇ ਕਾਂਗਰਸ ਦੋਵੇਂ ਇਕੱਠੇ ਹਨ। ਤੁਸੀਂ ਮੋਦੀ ਜੀ (ਨਰਿੰਦਰ ਮੋਦੀ) ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਓ, ਮੋਦੀ ਜੀ ਤੇਲੰਗਾਨਾ ਨੂੰ ਇਸ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣਗੇ।
ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਜਨਤਾ ਨੂੰ ਅਪੀਲ, ਲੋਕਤੰਤਰ ਤੇ ਸੰਵਿਧਾਨ ਬਚਾਉਣ ਲਈ ਪਾਓ ਵੋਟ
NEXT STORY