ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸ਼ੀਲਾ ਦੀਕਸ਼ਤ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ 'ਇਸ਼ਤਿਹਾਰਾਂ ਵਾਲੀ ਸਰਕਾਰ' ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਹਿਯੋਗੀ ਬੋਲਦੇ ਜ਼ਿਆਦਾ ਤੇ ਕੰਮ ਘੱਟ ਕਰਦੇ ਹਨ।
ਸ਼੍ਰੀਮਤੀ ਦੀਕਸ਼ਤ ਨੇ ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ ਨਾਲ ਇਥੇ ਪਾਰਟੀ ਦੇ ਮੁੱਖ ਦਫਤਰ 'ਚ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਆਪ' ਸਰਕਾਰ ਨੇ ਪਿਛਲੇ 3 ਸਾਲਾਂ ਵਿਚ ਉਨ੍ਹਾਂ ਦੇ 15 ਸਾਲਾਂ ਵਿਚ ਰਾਜਧਾਨੀ ਵਿਚ ਖੜ੍ਹੇ ਕੀਤੇ ਗਏ ਮੁੱਢਲੇ ਢਾਂਚਿਆਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਜਦਕਿ ਕੰਮ ਘੱਟ। ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ। 'ਆਪ' ਸਰਕਾਰ ਦੇ 3 ਸਾਲ ਪੂਰੇ ਹੋਣ ਮੌਕੇ ਕਾਂਗਰਸ ਨੇ '3 ਸਾਲ—ਦਿੱਲੀ ਬੇਹਾਲ' ਕਿਤਾਬ ਵੀ ਜਾਰੀ ਕੀਤੀ।
25 ਡਰੋਨਾਂ ਤੇ ਸਨਾਈਪਰਜ਼ ਦੀ ਨਿਗਰਾਨੀ ਹੇਠ ਹੋਣ ਜਾ ਰਹੀ ਹੈ ਅਮਿਤ ਸ਼ਾਹ ਦੀ ਰੈਲੀ
NEXT STORY