ਬਾਂਕੁੜਾ— ਪੱਛਮੀ ਬੰਗਾਲ ਦੇ ਇਕ ਸਰਕਾਰੀ ਸਕੂਲ ਦੇ ਮਿੱਡ ਡੇਅ ਮੀਲ 'ਚੋਂ ਮਰੀ ਹੋਈ ਕਿਰਲੀ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖਾਣੇ ਨੂੰ ਖਾਣ ਨਾਲ 87 ਵਿਦਿਆਰਥੀ ਬੀਮਾਰ ਹੋ ਗਏ ਹਨ। ਬਾਂਕੁੜਾ ਜ਼ਿਲੇ ਦੇ ਮੰਦਾਰਮਨੀ ਹਾਈ ਸਕੂਲ 'ਚ ਮਿੱਡ ਡੇਅ ਮੀਲ ਖਾ ਕੇ ਬੀਮਾਰ ਹੋਏ ਵਿਦਿਆਰਥੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ। ਫਿਲਹਾਲ ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸੂਤਰਾਂ ਨੇ ਦੱਸਿਆ ਕਿ ਦੁਪਹਿਰ ਦੇ ਖਾਣੇ ਦੌਰਾਨ ਇਕ ਵਿਦਿਆਰਥੀ ਦੇ ਖਾਣੇ 'ਚੋਂ ਮਰੀ ਕਿਰਲੀ ਨਿਕਲੀ ਸੀ। ਇਸ ਨਾਲ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਕਈ ਵਿਦਿਆਰਥੀਆਂ ਨੂੰ ਉਸੇ ਵੇਲੇ ਉਲਟੀਆਂ ਆਉਣ ਲੱਗ ਗਈਆਂ। ਇਸ ਤੋਂ ਬਾਅਦ 87 ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 2-3 ਵਿਦਿਆਰਥੀਆਂ ਨੂੰ ਅਹਿਤਿਆਤੀ ਦੇ ਤੌਰ 'ਤੇ ਹਸਪਤਾਲ ਰੱਖਿਆ ਗਿਆ ਹੈ ਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਗੁਜਰਾਤ ਵਿਧਾਨਸਭਾ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 77 ਉਮੀਦਵਾਰਾਂ ਦੀ ਪਹਿਲੀ ਲਿਸਟ
NEXT STORY