ਗਾਂਧੀਨਗਰ— ਇੱਥੇ ਕਾਂਗਰਸ ਵੱਲੋਂ 'ਮੋਦੀ ਹੋਣ ਪੇਸ਼, ਸੰਕਟ 'ਚ ਹੈ ਦੇਸ਼' ਥੀਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਸਕ ਪਾ ਕੇ ਨਕਲੀ ਨਰਿੰਦਰ ਮੋਦੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਸ ਨੂੰ ਥੱਪੜ ਮਾਰੇ। ਕਾਂਗਰਸ ਦਾ ਦੋਸ਼ ਸੀ ਕਿ ਨੋਟਬੰਦੀ ਅਤੇ ਨਾਲੀਆ ਕਾਂਡ ਬਾਰੇ ਮੋਦੀ ਨੇ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ। ਇਸ ਲਈ ਸਾਡਾ ਗੁੱਸਾ ਜਾਇਜ਼ ਹੈ।
ਗਾਂਧੀਨਗਰ ਉੱਤਰ ਵਿਧਾਨ ਸਭਾ ਖੇਤਰ ਦੇ ਨਾਗਰਿਕਾਂ ਦੀ ਹਾਜ਼ਰੀ 'ਚ ਵੀਰਵਾਰ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਹਾਲ 'ਚ ਆਯੋਜਿਤ ਜਨਵੇਦਨਾ ਪੰਚਾਇਤ ਪ੍ਰੋਗਰਾਮ 'ਚ ਜ਼ਿਲਾ ਕਾਂਗਰਸ ਪ੍ਰਧਾਨ ਸੂਰੀਆਸਿੰਘ ਡਾਭੀ, ਸ਼ਹਿਰ ਕਾਂਗਰਸ ਪ੍ਰਧਾਨ ਡਾ. ਕੌਸ਼ਿਕ ਸ਼ਾਹ, ਪ੍ਰਦੇਸ਼ ਪ੍ਰਧਾਨ ਨਿਸ਼ਿਤ ਵਿਆਸ ਆਦਿ ਵੀ ਸ਼ਾਮਲ ਸਨ। ਇਸ 'ਚ ਮਹਿਲਾ ਮਜ਼ਬੂਤੀਕਰਨ ਦੀਆਂ ਗੱਲਾਂ ਕਰਨ ਵਾਲੇ ਨਰਿੰਦਰ ਮੋਦੀ 'ਤੇ ਗਾਂਧੀਨਗਰ ਦੀਆਂ ਔਰਤਾਂ ਨੇ ਆਪਣੇ ਗਰਮ ਮਿਜਾਜ ਨੂੰ ਦਰਸਾਇਆ। ਇਸ ਦੌਰਾਨ ਇਕ ਵਿਅਕਤੀ ਨੇ ਨਰਿੰਦਰ ਮੋਦੀ ਦਾ ਮਾਸਕ ਪਾਇਆ ਹੋਇਆ ਸੀ, ਜਿਸ ਕੋਲੋਂ ਸਵਾਲ ਕੀਤੇ ਗਏ। ਜਵਾਬਾਂ ਤੋਂ ਅਸੰਤੁਸ਼ਟ ਲੋਕਾਂ ਨੇ ਉਸ ਨੂੰ ਥੱਪੜ ਮਾਰ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਜੇਲ 'ਚ ਨਹੀਂ ਪੂਰੀ ਹੋਈ ਸ਼ਸ਼ੀਕਲਾ ਦੀ ਇਹ ਡਿਮਾਂਡ-ਜਾਣੋਂ ਕੀ ਮੰਗਿਆ, ਕੀ ਮਿਲਿਆ?
NEXT STORY