ਆਗਰਾ— ਇੱਥੇ ਦਿਨਦਿਹਾੜੇ ਕਾਰੋਬਾਰੀ ਦੀ ਕੋਠੀ 'ਚ ਆ ਕੇ ਅਣਪਛਾਤੇ ਲੋਕਾਂ ਵੱਲੋਂ ਔਰਤਾਂ ਨੂੰ ਬੰਧਕ ਬਣਾ ਕੇ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਘੰਟਿਆਂ ਬਾਅਦ ਨੌਕਰਾਣੀ ਦੇ ਆਉਣ ਤੋਂ ਬਾਅਦ ਔਰਤਾਂ ਛੁੱਟ ਸਕੀਆਂ। ਮਾਮਲਾ ਸਾਕੇਤ ਕਾਲੋਨੀ ਸ਼ਾਹਗੰਜ 'ਚ ਰਹਿਣ ਵਾਲੇ ਗੁਰਨਾਮ ਅਰੋੜਾ ਦੇ ਘਰ ਦਾ ਹੈ। ਗੁਰਨਾਮ ਸ਼ਾਹਗੰਜ ਸਥਿਤ ਦੁਕਾਨ 'ਤੇ ਸੀ ਅਤੇ ਉਸ ਦੀ ਪਤਨੀ ਨੀਲਮ ਅਤੇ ਭੈਣ ਜਸਵੰਤ ਘਰ ਸਨ। ਨੀਲਮ ਅਨੁਸਾਰ ਪਤੀ ਗੁਰਨਾਮ ਨੂੰ ਆਵਾਜ਼ ਦੇਣ 'ਤੇ ਉਸ ਨੇ ਜਿਵੇਂ ਹੀ ਗੇਟ ਖੋਲ੍ਹਿਆ, ਅੱਧਾ ਦਰਜਨ ਬਦਮਾਸ਼ ਅੰਦਰ ਆ ਗਏ। ਹਥਿਆਰਾਂ ਦੇ ਦਮ 'ਤੇ ਬਦਮਾਸ਼ਾਂ ਨੇ ਦੋਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਜੰਮ ਕੇ ਲੁੱਟਖੋਹ ਕੀਤੀ। ਬਦਮਾਸ਼ਾਂ ਨੇ ਅਲਮਾਰੀ ਦੀ ਚਾਬੀ ਖੋਹ ਲਈ ਅਤੇ ਘਰ 'ਚ ਰੱਖੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਬਦਮਾਸ਼ ਇੰਨੇ ਬੇਖੌਫ ਸਨ ਕਿ ਨਾਸ਼ਤਾ ਕਰਦੇ ਹੋਏ ਆਰਾਮ ਨਾਲ ਲੁੱਟਖੋਹ ਕੀਤੀ ਅਤੇ ਚੱਲੇ ਗਏ। ਪਰਿਵਾਰ ਨੂੰ ਪਤਾ ਨਹੀਂ ਕਿ ਕਿੰਨੀ ਲੁੱਟ ਹੋਈ ਹੈ। ਨੀਲਮ ਨੇ ਦੱਸਿਆ ਕਿ ਮੋਬਾਈਲ ਸਮੇਤ ਜੋ ਵੀ ਕੀਮਤੀ ਸਾਮਾਨ ਮਿਲਿਆ, ਉਹ ਸਭ ਕੁਝ ਲੈ ਕੇ ਦੌੜ ਗਏ।
ਨੀਲਮ ਨੇ ਦੱਸਿਆ,''ਇਕ ਬਦਮਾਸ਼ ਆਪਣੇ ਚਿਹਰੇ 'ਤੇ ਕਾਲਾ ਚਸ਼ਮਾ ਲਾਏ ਹੋਏ ਸਨ ਅਤੇ ਮੂੰਹ ਬੰਨ੍ਹਿਆ ਹੋਇਆ ਸੀ। ਦੂਜੇ ਦਾ ਚਿਹਰਾ ਖੁੱਲ੍ਹਾ ਸੀ।'' ਸਾਰਿਆਂ ਦੀ ਉਮਰ 25 ਤੋਂ 30 ਸਾਲ ਦੇ ਨੇੜੇ-ਤੇੜੇ ਸੀ। ਸਵੇਰੇ ਦੁੱਧ ਵਾਲਾ ਆਇਆ ਪਰ ਕਿਸੇ ਦੇ ਨਾ ਨਿਕਲਣ 'ਤੇ ਚੱਲਾ ਗਿਆ। ਦੁਪਹਿਰ ਨੂੰ ਜਦੋਂ ਨੌਕਰਾਣੀ ਰਤੀ ਘਰ ਆਈ। ਬਾਹਰ ਦਾ ਦਰਵਾਜ਼ਾ ਖੁੱਲ੍ਹਿਆ ਦੇਖ ਉਸ ਨੇ ਆਵਾਜ਼ ਲਾਈ। ਜਵਾਬ ਨਾ ਮਿਲਣ 'ਤੇ ਉਸ ਨੇ ਕੋਲ ਹੀ ਕੇਨਰਾ ਬੈਂਕ 'ਤੇ ਖੜ੍ਹੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਤੁਰੰਤ ਔਰਤਾਂ ਦੇ ਘਰ ਪੁੱਜ ਗਈ। ਐੱਸ.ਓ. ਸ਼ਾਹਗੰਜ ਤਸਲੀਮ ਅਹਿਮਦ ਘਟਨਾ ਦੀ ਜਾਂਚ 'ਚ ਜੁਟੇ ਹਨ। ਪੁਲਸ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।
ਪੀ. ਐੱਮ. ਨੇ 'ਮੋਦੀ ਐੱਪ' ਨੂੰ ਦੱਸਿਆ ਮਦਦਗਾਰ, ਨੌਜਵਾਨਾਂ ਦੀ ਕੀਤੀ ਸ਼ਲਾਘਾ
NEXT STORY