ਅਸਤੀਫੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਸਵਾਲ ਚੁੱਕਣਾ ਪਿਆ ਮਹਿੰਗਾ, ਪਾਰਟੀ ਨੇ 6 ਸਾਲਾਂ ਲਈ ਕੱਢਿਆ

You Are HereNational
Friday, April 21, 2017-1:01 PM

ਨਵੀਂ ਦਿੱਲੀ— ਦਿੱਲੀ ਮਹਿਲਾ ਕਾਂਗਰਸ ਦੀ ਚੇਅਰਪਰਸਨ ਬਰਖਾ ਸ਼ੁਕਲਾ ਸਿੰਘ ਨੂੰ ਦਲ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ 6 ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ। ਬਰਖਾ ਸ਼ੁਕਲਾ ਸਿੰਘ ਨੇ ਵੀਰਵਾਰ ਨੂੰ ਪ੍ਰਦੇਸ਼ ਪ੍ਰਧਾਨ ਅਜੇ ਮਾਕਨ 'ਤੇ ਗਲਤ ਵਤੀਰਾ ਕਰਨ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ 'ਚ ਬਣੀ ਰਹੇਗੀ। ਉਨ੍ਹਾਂ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਵਰਕਰਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਾਏ ਸਨ। ਦਿੱਲੀ ਦੇ ਤਿੰਨ ਨਿਗਮਾਂ ਦੇ 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੁਸ਼੍ਰੀ ਸਿੰਘ ਦੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਦੇ ਹੋਏ ਸ਼ੁੱਕਰਵਾਰ ਨੂੰ 6 ਸਾਲਾਂ ਲਈ ਦਲ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਦਿੱਲੀ ਕਾਂਗਰਸ ਦੀ 4 ਮੈਂਬਰੀ ਅਨੁਸ਼ਾਸਨ ਕਮੇਟੀ ਦੀ ਸਵੇਰ ਹੋਈ ਬੈਠਕ 'ਚ ਸਾਰਿਆਂ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਸੁਸ਼੍ਰੀ ਸਿੰਘ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਗਿਆ। ਕਮੇਟੀ 'ਚ ਦਿੱਲੀ ਦੇ ਸਾਬਕਾ ਮੰਤਰੀ ਨਰਿੰਦਰ ਨਾਥ, ਸਾਬਕਾ ਪ੍ਰਦੇਸ਼ ਮਹਿਲਾ ਚੇਅਰਪਰਸਨ ਆਭਾ ਚੌਧਰੀ, ਮਹਿਮੂਦ ਜੀਆ ਅਤੇ ਸੁਰੇਂਦਰ ਕੁਮਾਰ ਸ਼ਾਮਲ ਹਨ।
ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰਹੀ ਸੁਸ਼੍ਰੀ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਕਥਨੀ ਅਤੇ ਕਰਨੀ 'ਚ ਹੁਣ ਬਹੁਤ ਫਰਕ ਹੈ। ਇਕ ਸਾਲਾਂ ਤੋਂ ਉਹ ਸ਼੍ਰੀ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ ਤੱਕ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ। ਕਾਂਗਰਸ ਨੂੰ ਵੱਖ ਵਿਚਾਰਧਾਰਾ ਦੀ ਪਾਰਟੀ ਦੱਸਦੇ ਹੋਏ ਸੁਸ਼੍ਰੀ ਸਿੰਘ ਨੇ ਕਿਹਾ ਕਿ ਇਸ ਲਈ ਉਹ ਕਾਂਗਰਸ ਨਹੀਂ ਛੱਡੇਗੀ। ਕਾਂਗਰਸ ਦੀ ਅਗਵਾਈ ਕਮਜ਼ੋਰ ਹੈ, ਇਸ ਗੱਲ ਨੂੰ ਪਾਰਟੀ ਦਾ ਹਰ ਛੋਟਾ ਵੱਡਾ ਨੇਤਾ ਕਹਿੰਦਾ ਹੈ ਪਰ ਕਿਸੇ ਦੀ ਸਾਹਮਣੇ ਆ ਕੇ ਬੋਲਣ ਦੀ ਹਿੰਮਤ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਦੇ ਉੱਚ ਨੇਤਾ ਅਤੇ ਸ਼ੀਲਾ ਸਰਕਾਰ 'ਚ ਮੰਤਰੀ ਰਹੇ ਅਰਵਿੰਦਰ ਸਿੰਘ ਲਵਲੀ ਨੇ ਵੀ ਮੰਗਲਵਾਰ ਨੂੰ ਕਾਂਗਰਸ ਦੀ ਅਗਵਾਈ 'ਤੇ ਨਗਰ ਨਿਗਮ ਚੋਣਾਂ 'ਚ ਟਿਕਟਾਂ ਦੀ ਵਿਕਰੀ ਦਾ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ। ਸੁਸ਼੍ਰੀ ਸਿੰਘ ਨੇ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ ਚੋਣਾਂ ਲਈ ਔਰਤਾਂ ਨੂੰ ਪੂਰੀ ਗਿਣਤੀ 'ਚ ਟਿਕਟ ਨਹੀਂ ਦਿੱਤੇ ਗਏ। ਇਸ ਦੀ ਸ਼ਿਕਾਇਤ ਸ਼੍ਰੀ ਗਾਂਧੀ ਨੂੰ ਵੀ ਕੀਤੀ ਗਈ ਸੀ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਨੇ ਕਿਹਾ,''ਬਹੁਤ ਦੁਖੀ ਹੋ ਕੇ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸ਼੍ਰੀ ਗਾਂਧੀ ਅਤੇ ਸ਼੍ਰੀ ਮਾਕਨ ਦੀ ਅਗਵਾਈ ਦੇ ਅਧਿਕਾਰ ਅਤੇ ਸੁਰੱਖਿਆ ਦੇ ਮਸਲੇ 'ਤੇ ਸਿਰਫ ਵੋਟ ਬਟੋਰਨ ਲਈ ਗੱਲ ਕੀਤੀ ਜਾਂਦੀ ਹੈ। ਸ਼੍ਰੀ ਮਾਕਨ ਨੇ ਨਾ ਸਿਰਫ ਮੇਰੇ ਨਾਲ ਗਲਤ ਵਤੀਰਾ ਕੀਤਾ ਸਗੋਂ ਮਹਿਲਾ ਕਾਂਗਰਸ ਦੀਆਂ ਕਈ ਹੋਰ ਅਹੁਦਾ ਅਧਿਕਾਰੀਆਂ ਨਾਲ ਵੀ ਅਜਿਹਾ ਵਤੀਰਾ ਕੀਤਾ। ਇਹ ਗੱਲ ਜਦੋਂ ਸ਼੍ਰੀ ਗਾਂਧੀ ਦੇ ਨੋਟਿਸ 'ਚ ਲਿਆਂਦੀ ਗਈ ਤਾਂ ਉਨ੍ਹਾਂ ਨੇ ਅਣਦੇਖੀ ਕਰ ਦਿੱਤੀ।''

About The Author

Disha

Disha is News Editor at Jagbani.

Popular News

!-- -->