ਜਲੰਧਰ (ਸੋਨੂੰ) : ਸ਼ਹਿਰ 'ਚ ਫੈਲੀ ਡੇਂਗੂ ਵਰਗੀ ਭਿਆਨਕ ਬੀਮਾਰੀ ਨੇ ਹੁਣ ਤੱਕ ਕਈਆਂ ਨੂੰ ਮੌਤ ਦੇ ਮੂੰਹ 'ਚ ਪਹੁੰਚਾ ਦਿੱਤਾ ਹੈ ਪਰ ਪ੍ਰਸ਼ਾਸਨ ਇਸ ਦੀ ਰੋਕਥਾਮ ਲਈ ਖਾਸ ਕਦਮ ਚੁੱਕਦਾ ਅਜੇ ਵੀ ਦਿਖਾਈ ਨਹੀਂ ਦੇ ਰਿਹਾ ਅਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਡੇਂਗੂ ਕਾਰਨ ਵੀਰਵਾਰ ਨੂੰ ਪਿੰਡ ਨੰਦਨਪੁਰ 'ਚ 2 ਬੱਚੀਆਂ ਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ 'ਚ ਮਾਤਮ ਛਾਇਆ ਹੋਇਆ ਹੈ।
ਮ੍ਰਿਤਕਾਂ 'ਚੋਂ ਇਕ ਬੱਚੀ ਦੀ ਪਛਾਣ ਲਵਪ੍ਰੀਤ ਕੌਰ ਪੁੱਤਰੀ ਬਚਿੱਤਰ ਸਿੰਘ ਵਾਸੀ ਨੰਦਰਪੁਰ ਦੇ ਰੂਪ 'ਚ ਹੋਈ ਹੈ। ਲਵਪ੍ਰੀਤ ਦੀ ਮਾਂ ਨੇ ਜਸਬੀਰ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਪਿਛਲੇ ਇਕ ਮਹੀਨੇ ਤੋਂ ਬੀਮਾਰ ਸੀ ਅਤੇ ਉਸ ਦੇ ਸੈੱਲ ਘਟੇ ਹੋਏ ਸਨ। ਉਨ੍ਹਾਂ ਨੇ ਆਪਣੀ ਬੇਟੀ ਦਾ ਕਾਫੀ ਇਲਾਜ ਕਰਵਾਇਆ ਪਰ ਬੁੱਧਵਾਰ ਦੀ ਰਾਤ ਲਵਪ੍ਰੀਤ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਸੈਕਰਟ ਹਾਰਡ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਵੀਰਵਾਰ ਦੀ ਸਵੇਰੇ ਉਸ ਦੀ ਮੌਤ ਹੋ ਗਈ। ਡੇਂਗੂ ਕਾਰਨ ਹੀ ਇਕ ਹੋਰ ਬੱਚੀ ਦੀ ਮੌਤ ਹੋਣ ਦੀ ਖਬਰ ਵੀ ਪ੍ਰਾਪਤ ਹੋਈ ਹੈ।
'ਆਪ' ਨੇ ਵਿਰੋਧੀਆਂ ਦਾ ਸਾਥ ਦੇਣ ਵਾਲੇ ਪਵਿੱਤਰ ਸਿੰਘ ਸਮੇਤ 9 ਬਾਗੀਆਂ ਨੂੰ ਕੱਢਿਆ
NEXT STORY