ਜਲੰਧਰ(ਜ. ਬ.)-ਥਾਣਾ ਨੰਬਰ 5 ਦੀ ਪੁਲਸ ਨੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਚੰਦਰ ਸ਼ਰਮਾ ਉਰਫ ਚੰਦਰ ਪੁੱਤਰ ਮੰਗਤ ਰਾਏ ਵਾਸੀ ਉਤਮ ਸਿੰਘ ਨਗਰ ਬਸਤੀ ਸ਼ੇਖ ਨੂੰ 5 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਥਾਣਾ 5 ਦੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਚੰਦਰ ਸ਼ਰਮਾ ਨੂੰ ਕਾਬੂ ਕੀਤਾ। ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀ ਖਿਲਾਫ ਲੁੱਟ-ਖੋਹ ਦੇ 3 ਕੇਸ ਦਰਜ ਹਨ। ਮੁਲਜ਼ਮ ਚੰਦਰ ਨੂੰ 10 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ 'ਤੇ ਬਾਹਰ ਆ ਕੇ ਨਸ਼ਾ ਸਮੱਗਲਿੰਗ ਕਰਨ ਲੱਗਾ। ਮੁਲਜ਼ਮ ਦਾ ਕਹਿਣਾ ਹੈ ਕਿ ਕਪੂਰਥਲਾ ਤੋਂ ਉਹ ਨਸ਼ਾ ਲੈ ਕੇ ਆਇਆ ਸੀ।
ਕਾਜ਼ੀ ਮੰਡੀ, ਸੰਤੋਸ਼ੀ ਨਗਰ ਤੇ ਮਦਰਾਸੀ ਮੁਹੱਲਾ 'ਚ ਕਮਿਸ਼ਨਰੇਟ ਪੁਲਸ ਨੇ ਚਲਾਈ ਸਰਚ ਮੁਹਿੰਮ
NEXT STORY