ਫਤਿਹਗੜ੍ਹ ਸਾਹਿਬ (ਜਗਦੇਵ) : ਦਿੱਲੀ ਤੋਂ ਪਾਕਿਸਤਾਨ ਜਾਣ ਵਾਲੀ ਸਦਾ-ਏ-ਸਰਹੱਦ ਬਸ ਪਿੰਡ ਸਾਧੂਗੜ ਦੇ ਨੇੜੇ ਅਚਾਨਕ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਇਸ ਤੋਂ ਅੱਗੇ ਜਾ ਰਹੀ ਪਾਈਲਟ ਜੀਪ ਵਿਚ ਸਵਾਰ ਪੰਜਾਬ ਪੁਲਸ ਦਾ ਮੁਲਾਜ਼ਮ ਜ਼ਖਮੀ ਹੋ ਗਿਆ। ਜ਼ਖਮੀ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਸ 9.30 ਵਜੇ ਕਰੀਬ ਦਿੱਲੀ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਜਦੋਂ ਬਸ ਸਾਧੂਗੜ੍ਹ ਦੇ ਨੇੜੇ ਪੁੱਜੀ ਤਾ ਜੀ.ਟੀ.ਰੋਡ 'ਤੇ ਪਹਿਲਾ ਹੀ ਹੋਏ ਹਾਦਸੇ ਨੂੰ ਦੇਖ ਕੇ ਬਸ ਦੇ ਅੱਗੇ ਜਾ ਰਹੀ ਪਾਈਲਟ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਬਸ ਜੀਪ ਨਾਲ ਟਕਰਾ ਗਈ। ਇਸ ਹਾਦਸੇ ਵਿਚ ਏ. ਐਸ. ਆਈ ਸੁੱਚਾ ਸਿੰਘ ਨਿਵਾਸੀ ਮੰਡੀ ਗੋਬਿੰਦਗੜ੍ਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਬਸ ਥੋੜ੍ਹਾ ਸਮਾਂ ਰੁਕੀ ਰਹੀ ਅਤੇ ਪੁਲਸ ਨੇ ਬਸ ਨੂੰ ਆਪਣੇ ਸੁਰੱਖਿਆ ਘੇਰੇ ਵਿਚ ਲੈ ਲਿਆ।
ਸਰਨਾ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਕਲੀਨਚਿੱਟ ਦੇਣ 'ਤੇ ਦਿੱਲੀ ਕਮੇਟੀ ਦੇ ਤੇਵਰ ਸਖਤ, ਹੋਇਆ ਵਿਵਾਦ ਖੜ੍ਹਾ
NEXT STORY