ਮੋਹਾਲੀ : 'ਪਾਪਾ ਮੈਨੂੰ ਗਲਤ ਤਰੀਕੇ ਨਾਲ ਟੱਚ ਕਰਦੇ ਹਨ' ਇਹ ਸ਼ਬਦ ਹਨ 10 ਸਾਲਾ ਮਾਸੂਮ ਬੱਚੀ ਦੇ, ਜਿਸ ਦੇ ਪਿਤਾ ਨੇ ਬੇਸ਼ਰਮੀ ਅਤੇ ਇਨਸਾਨੀਅਤ ਦੀਆਂ ਹੱਦਾ ਟੱਪਦੇ ਹੋਏ ਨਾ ਸਿਰਫ ਉਸ ਦੀ ਆਬਰੂ ਲੁੱਟੀ ਸਗੋਂ ਉਸ ਨੂੰ ਜਾਨੋ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਮੋਹਾਲੀ ਦੇ ਸਰਕਾਰੀ ਸਕੂਲ ਵਿਚ ਚੌਥੀ ਜਮਾਤ ਦੀ ਵਿਦਿਆਰਥਣ ਉਕਤ ਬੱਚੀ ਪਿਛਲੇ 2-3 ਸਾਲ ਤੋਂ ਆਪਣੇ ਮਤਰੇਏ ਪਿਤਾ ਦੀ ਹਵਸ ਦਾ ਸ਼ਿਕਾਰ ਹੁੰਦੀ ਆ ਰਹੀ ਸੀ। ਘਰ ਵਿਚ ਕਲੇਸ਼ ਪੈਣ ਦੇ ਡਰੋਂ ਮਾਂ ਨੂੰ ਇਸ ਬਾਰੇ ਦੱਸਣ ਦੀ ਬੱਚੀ ਹਿੰਮਤ ਨਹੀਂ ਕਰ ਸਕੀ ਪਰ ਹੁਣ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚੀ ਨੇ ਹਿੰਮਤ ਕਰਕੇ ਆਪਣੀ ਅਧਿਆਪਕ ਨੂੰ ਇਸ ਸ਼ਰਮਨਾਕ ਘਟਨਾ ਦੀ ਹੱਡ ਬੀਤੀ ਸੁਣਾਈ।
ਬੱਚੀ ਦੇ ਮੂੰਹੋਂ ਪਿਤਾ ਦੀ ਅਜਿਹੀ ਕਰਤੂਤ ਸੁਣ ਕੇ ਅਧਿਆਪਕ ਦੇ ਹੋਸ਼ ਉੱਡ ਗਏ ਅਤੇ ਅਧਿਆਪਕ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮਾਮਲਾ ਸਾਹਮਣੇ ਆਉਣ 'ਤੇ ਪੁਲਸ ਨੇ ਦੋਸ਼ੀ ਪਿਤਾ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਚੋਣਾਂ ਲੜਨੀਆਂ ਹਨ ਜਾਂ ਨਹੀਂ, ਇਹ ਖੁਦ ਸਿੱਧੂ ਤੈਅ ਕਰਨਗੇ : ਕੈਪਟਨ
NEXT STORY