ਪਟਿਆਲਾ (ਕੰਵਲਜੀਤ) : ਪਟਿਆਲਾ ਇਕ ਹੈਰਾਨ ਕਰ ਦੇਣ ਵਾਲਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਜਨਮਦਿਨ ਵਾਲੇ ਦਿਨ 10 ਸਾਲ ਦੀ ਮਾਸੂਮ ਬੱਚੀ ਮਾਨਵੀ ਦੀ ਕੇਕ ਖਾਣ ਉਪਰੰਤ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਮਾਂ ਦੇ ਦੱਸਣ ਮੁਤਾਬਕ 24 ਮਾਰਚ ਨੂੰ ਇਸ 10 ਸਾਲ ਦੇ ਬੱਚੀ ਮਾਨਵੀ ਦਾ ਜਨਮਦਿਨ ਸੀ ਅਤੇ ਪਰਿਵਾਰ ਨੇ ਤਕਰੀਬਨ 7 ਵਜੇ ਦੇ ਕਰੀਬ ਕਾਨਾ ਬੇਕਰੀ ਤੋਂ ਆਨਲਾਈਨ ਕੇਕ ਆਰਡਰ ਕੀਤਾ ਸੀ। ਪਰਿਵਾਰ ਨੇ ਰਾਤ ਨੂੰ ਕੇਕ ਕੱਟਿਆ ਅਤੇ ਕੇਕ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਵੱਡੇ ਵਿਵਾਦ 'ਚ ਘਿਰੇ ਸ਼ੀਤਲ ਅੰਗੁਰਾਲ, ਤਸਵੀਰ ਹੋਈ ਵਾਇਰਲ
ਮਾਨਵੀ ਨੂੰ ਵੀ ਉਲਟੀਆਂ ਆਉਣ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਉਹ ਰਾਤ ਨੂੰ ਸੌਂ ਗਈ ਅਤੇ ਜਦੋਂ ਸਵੇਰੇ ਪਰਿਵਾਰ ਉੱਠਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੀ ਦਾ ਸਰੀਰ ਠੰਡਾ ਪਿਆ ਹੋਇਆ ਸੀ ਅਤੇ ਉਹ ਕੁਝ ਬੋਲ ਨਹੀਂ ਰਹੀ ਸੀ। ਪਰਿਵਾਰ ਉਸਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਪੁਲਸ ਨੇ ਬੈੱਕਰੀ ਮਾਲਿਕ 'ਤੇ ਪਰਚਾ ਦਰਜ ਕਰ ਲਿਆ ਹੈ। ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਿਹਤ ਵਿਭਾਗ ਨੇ ਅਜੇ ਤੱਕ ਉਸ ਬੇਕਰੀ ਦੇ ਉੱਪਰ ਪਹੁੰਚ ਕੇ ਸੈਂਪਲ ਨਹੀਂ ਭਰੇ ਹਨ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਵਿਅਕਤੀ ਨੇ ਇਨਸਾਨੀਅਤ ਕੀਤੀ ਸ਼ਰਮਸਾਰ, ਦਿਵਿਆਂਗ ਬੱਚੀ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੈਕਿੰਗ ਦੌਰਾਨ ਹਵਾਲਾਤੀਆਂ ਤੋਂ ਬਰਾਮਦ ਹੋਏ 3 ਮੋਬਾਇਲ
NEXT STORY