ਮੱਲ੍ਹੀਆਂ ਕਲਾਂ, (ਟੁੱਟ)- ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਉੱਗੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇਕ ਬੁਲੇਟ ਮੋਟਰਸਾਈਕਲ ਚਾਲਕ ਨੌਜਵਾਨ ਵਿਅਕਤੀ ਦੀ ਦਰੱਖਤ ਵਿਚ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਘਟਨਾ ਸਥਾਨ ਤੋਂ ਮਿਲੀ ਸੂਚਨਾ ਮੁਤਾਬਕ ਮਨੋਹਰ ਲਾਲ ਪੁੱਤਰ ਦੇਵ ਰਾਜ (37) ਵਾਸੀ ਨੂਰਮਹਿਲ ਮੋਟਰਸਾਈਕਲ ਨੰਬਰ ਪੀ ਬੀ 08 ਡੀ ਕਿਊ 3121 'ਤੇ ਸਵਾਰ ਹੋ ਕੇ ਕਾਲਾ ਸੰਘਿਆਂ ਤੋਂ ਨਕੋਦਰ ਵੱਲ ਆ ਰਿਹਾ ਸੀ। ਉਕਤ ਘਟਨਾ ਸਥਾਨ 'ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਇਕ ਦਰੱਖਤ ਵਿਚ ਜਾ ਵੱਜਾ ਤੇ ਮੌਕੇ 'ਤੇ ਹੀ ਵਿਅਕਤੀ ਦੀ ਮੌਤ ਹੋ ਗਈ।
ਇਸ ਸਬੰਧੀ ਸਿਵਲ ਹਸਪਤਾਲ ਨਕੋਦਰ ਦੇ ਐੱਸ. ਐੱਮ. ਓ. ਡਾ. ਵਰਿੰਦਰ ਜਗਤ ਦੀ ਸੂਚਨਾ ਮੁਤਾਬਕ ਉਕਤ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ। ਇਸ ਮੌਕੇ ਪੁਲਸ ਚੌਕੀ ਉੱਗੀ ਦੇ ਇੰਚਾਰਜ ਸ. ਨੌਨਿਹਾਲ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਲਿਮਟ ਬਣਵਾਉਣ ਦੇ ਨਾਂ 'ਤੇ ਠੱਗੇ 60 ਲੱਖ
NEXT STORY