ਪਠਾਨਕੋਟ (ਸ਼ਾਰਦਾ) : ਪਠਾਨਕੋਟ 'ਚ ਡੋਗਰਾ ਬਟਾਲੀਅਨ 'ਚ ਤਾਇਨਾਤ ਫੌਜ ਦੇ ਜਵਾਨ ਨੇ ਆਪਣੀ ਹੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਨਿਵਾਸੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਰੂਪ 'ਚ ਹੋਈ ਹੈ। ਕੁਲਦੀਪ ਸਿੰਘ ਇਨ੍ਹੀਂ ਦਿਨੀਂ ਪਠਾਨਕੋਟ ਦੀ ਡੋਗਰਾ ਬਟਾਲੀਅਨ 'ਚ ਤਾਇਨਾਤ ਸੀ।
ਕੁਲਦੀਪ ਸਿੰਘ ਦੀ ਐਤਵਾਰ ਸਵੇਰੇ 4 ਵਜੇ ਕਿਊ.ਆਰ. ਟੀ. ਪੈਟਰੋਲਿੰਗ 'ਤੇ ਡਿਊਟੀ ਸੀ ਅਤੇ ਉਸ ਦੇ ਸਾਥੀ ਉਸਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਕਾਫੀ ਦੇਰ ਤਕ ਕੁਲਦੀਪ ਨਹੀਂ ਆਇਆ ਤਾਂ ਸਾਥੀ ਫੌਜੀਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਤਾਲਾਸ਼ ਦੌਰਾਨ ਫੌਜੀ ਬੈਰਕ ਦੇ ਸਾਹਮਣੇ ਬਣੇ ਟੋਏ 'ਚ ਕੁਲਦੀਪ ਦੀ ਲਾਸ਼ ਪਈ ਮਿਲੀ ਅਤੇ ਕੋਲ ਹੀ ਉਸ ਦੀ ਰਾਈਫਲ ਪਈ ਸੀ। ਕੁਲਦੀਪ ਦੇ ਮੱਥੇ 'ਚ ਗੋਲੀ ਲੱਗਣ ਕਾਰਨ ਗੋਲੀ ਆਰ-ਪਾਰ ਹੋ ਚੁੱਕੀ ਸੀ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਕੁਲਦੀਪ ਦੀ ਲਾਸ਼, ਰਾਈਫਲ ਅਤੇ ਗੋਲੀ ਦਾ ਖੋਲ ਕਬਜ਼ੇ 'ਚ ਲੈ ਕੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਹੈ। ਘਟਨਾ ਸੰਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
NEXT STORY