ਗੁਰਦਾਸਪੁਰ (ਵਿਨੋਦ)- ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਸੈਕਟਰ ਗੁਰਦਾਸਪੁਰ ਅਧੀਨ ਬੀ. ਐੱਸ. ਐੱਫ਼.-113 ਬਟਾਲੀਅਨ ਦੇ ਜਵਾਨ ਨੇ ਸਰਕਾਰੀ ਰਾਈਫਲ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੀਮਾ ਸੁਰੱਖਿਆ ਬਲ ਦੀ 113 ਬਟਾਲੀਅਨ ਦੇ ਬੀ. ਓ. ਪੀ. ਆਬਾਦ ਵਿਖੇ ਡਿਊਟੀ 'ਤੇ ਤਾਇਨਾਤ ਜਵਾਨ ਰਾਜਬੀਰ ਸਿੰਘ ਵਾਸੀ ਸਾਂਖਾ, ਕਠੂਆ, ਜ਼ਿਲ੍ਹਾ ਜੰਮੂ ਸਵੇਰੇ ਆਪਣੇ ਸਾਥੀ ਸਮੇਤ ਇਲਾਕੇ ’ਚ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਦੋ ਗੋਲ਼ੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਹੁਣ ਤੱਕ 12 ਸਾਬਕਾ ਮੁੱਖ ਮੰਤਰੀ ਛੱਡ ਚੁੱਕੇ ਹਨ ਕਾਂਗਰਸ, ਰੁਝਾਨ ਇਸ ਵਾਰ ਵੀ ਜਾਰੀ
ਉਕਤ ਸਿਪਾਹੀ ਅਪ੍ਰੈਲ ਦੇ ਪਹਿਲੇ ਹਫ਼ਤੇ ਇਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ’ਤੇ ਪਰਤਿਆ ਸੀ। ਉਹ ਸਾਲ 2014 ਵਿੱਚ ਬੀ. ਐੱਸ. ਐੱਫ. ਵਿੱਚ ਭਰਤੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ । ਘਟਨਾ ਤੋਂ ਬਾਅਦ ਬੀ. ਐੱਸ. ਐੱਫ਼. ਦੇ ਜਵਾਨਾਂ ਅਤੇ ਅਧਿਕਾਰੀਆਂ ਵਿੱਚ ਸੋਗ ਦੀ ਲਹਿਰ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੀ. ਐੱਸ. ਐੱਫ਼ ਦੇ ਅਧਿਕਾਰੀਆਂ ਤੋਂ ਇਲਾਵਾ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਘੜਮਕੋਟ ਚੌਂਕੀ ਦੇ ਇੰਚਾਰਜ ਅੰਗਰੇਜ਼ ਸਿੰਘ ਮੌਕੇ ’ਤੇ ਪਹੁੰਚ ਗਏ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸੰਯੁਕਤ ਕਿਸਾਨ ਮੋਰਚਾ' ਪੰਜਾਬ ਨੇ ਭਾਜਪਾ ਉਮੀਦਵਾਰਾਂ ਲਈ ਜਾਰੀ ਕੀਤਾ ਸੁਆਲਨਾਮਾ
NEXT STORY