ਨੈਸ਼ਨਲ ਡੈਸਕ- ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ ਬਤੌਰ ਮਰਦ ਵੋਟਿੰਗ ਡਿਊਟੀ ਨਿਭਾਉਣ ਵਾਲੇ ਵਡੋਦਰਾ ਦੇ ਮਾਲੀਆ ਅਧਿਕਾਰੀ ਅਹੁਦੇ ’ਤੇ ਤਾਇਨਾਤ ਬਿਜਲ ਮਹਿਤਾ ਇਨ੍ਹਾਂ ਚੋਣਾਂ ਵਿਚ ਬਤੌਰ ਮਹਿਲਾ ਡਿਊਟੀ ਨਿਭਾਅ ਰਹੇ ਹਨ। ਵਡੋਦਰਾ ਕਲੈਕਟ੍ਰੇਟ ਦੀ ਚੋਣ ਸ਼ਾਖਾ ਵਿਚ ਤਾਇਨਾਤ ਬਿਜਲ ਅਜਿਹੀਆਂ 6 ਅਧਿਕਾਰੀਆਂ ਵਿਚੋਂ ਸ਼ਾਮਲ ਹਨ, ਜਿਨ੍ਹਾਂ ਕੋਲ ਨਾਮਜ਼ਦਗੀ, ਕਾਨੂੰਨ ਵਿਵਸਥਾ, ਮਹੱਤਵਪੂਰਨ ਪੋਲਿੰਗ ਸਟੇਸ਼ਨ, ਵੈੱਬਕਾਸਟਿੰਗ ਸਮੇਤ ਕਈ ਜ਼ਿੰਮੇਵਾਰੀਆਂ ਹਨ।
2020 ਵਿਚ ਉਨ੍ਹਾਂ ਨੇ ਸਰਜਰੀ ਰਾਹੀਂ ਆਪਣਾ ਜੈਂਡਰ ਹੀ ਬਦਲ ਦਿੱਤਾ। ਹੁਣ ਉਹ ਬਤੌਰ ਮਹਿਲਾ ਚੋਣ ਡਿਊਟੀ ਨੂੰ ਲੈ ਕੇ ਉਤਸਾਹਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਹਿਕਰਮੀ ਵੀ ਸਪੋਰਟ ਕਰ ਰਹੇ ਹਨ। ਬਿਜਲ ਮਹਿਤਾ ਨੇ ਦੱਸਿਆ ਕਿ ਉਹ 9ਵੀਂ ਜਮਾਤ ਵਿਚ ਪੜ੍ਹਾਈ ਦੌਰਾਨ ਹੀ ਆਪਣੇ ਜੈਂਡਰ ਨੂੰ ਲੈ ਕੇ ਅਸਹਿਜ ਸੀ। ਪਰਿਵਾਰ ਦੇ ਦਬਾਅ ਤੋਂ ਬਾਅਦ ਮਰਦ ਦੇ ਤੌਰ ’ਤੇ ਉਨ੍ਹਾਂ ਨੇ ਦੋ ਵਾਰ ਵਿਆਹ ਵੀ ਕਰਵਾਇਆ ਪਰ ਦੋਵੇਂ ਵਾਰੀ ਪਰਿਵਾਰ ਨਹੀਂ ਵਸੇ।
2012 ਵਿਚ, ਉਨ੍ਹਾਂ ਨੇ ਸਰਜਰੀ ਰਾਹੀਂ ਆਪਣਾ ਜੈਂਡਰ ਬਦਲ ਕੇ ਔਰਤ ਬਣਨ ਦਾ ਫੈਸਲਾ ਕੀਤਾ। ਫਿਰ ਚਾਰ ਸਾਲਾਂ ਤੱਕ ਕਾਉਂਸਲਿੰਗ ਅਤੇ ਹਾਰਮੋਨਲ ਥੈਰੇਪੀ ਦਾ ਦੌਰ ਚੱਲਿਆ, ਜੋ ਸੈਕਸ ਬਦਲਣ ਦੇ ਆਪ੍ਰੇਸ਼ਨ ਲਈ ਜ਼ਰੂਰੀ ਹੈ। ਨੌਕਰੀ ਦੌਰਾਨ ਉਨ੍ਹਾਂ ਨੂੰ ਕਾਫੀ ਸਮਾਂ ਪੋਰਬੰਦਰ ਵਿਚ ਰਹਿਣਾ ਪਿਆ। ਸੈਕਸ ਬਦਲਣ ਲਈ ਹੋਣ ਵਾਲੀ ਡਾਕਟਰੀ ਪ੍ਰਕਿਰਿਆ ਲਈ ਉਨ੍ਹਾਂ ਆਏ ਦਿਨ ਅਹਿਮਦਾਬਾਦ ਅਤੇ ਵਡੋਦਰਾ ਜਾਣਾ ਪੈਂਦਾ ਸੀ।
ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ
NEXT STORY