ਲੁਧਿਆਣਾ (ਰਿਸ਼ੀ) : ਚੰਗਾ ਵਰ ਲੱਭ ਕੇ ਦੇਣ ਬਹਾਨੇ 3 ਬੱਚਿਆਂ ਦਾ ਪਿਓ 26 ਸਾਲਾ ਲੜਕੀ ਨੂੰ ਵਰਗਲਾ ਕੇ ਲੈ ਗਿਆ ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਲਿਜਾ ਕੇ ਸਰੀਰਕ ਸਬੰਧ ਬਣਾਉਣ ਲੱਗ ਪਿਆ। ਇਸ ਕੇਸ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਲੜਕੀ ਦੇ ਬਿਆਨਾਂ 'ਤੇ 50 ਸਾਲਾ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਮੁਖੀ ਇੰਸਪੈਕਟਰ ਬ੍ਰਿਜ ਮੋਹਨ ਮੁਤਾਬਕ ਦੋਸ਼ੀ ਦੀ ਪਛਾਣ ਰਾਜਬੀਰ ਸਿੰਘ ਨਿਵਾਸੀ ਗੋਪਾਲ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਨੇ ਦੱਸਿਆ ਕਿ ਉਕਤ ਦੋਸ਼ੀ ਉਸ ਦੇ ਭਰਾ ਦਾ ਦੋਸਤ ਹੈ ਅਤੇ ਭਰਾ ਦੇ ਕਹਿਣ 'ਤੇ ਚੰਗੇ ਘਰ ਵਿਚ ਵਿਆਹ ਕਰਵਾਉਣ ਦੀ ਗੱਲ ਕਹਿਣ ਲੱਗ ਪਿਆ। ਉਸ ਵੱਲੋਂ ਇਕ ਲੜਕਾ ਲੱਭ ਕੇ ਵੀ ਦਿੱਤਾ ਗਿਆ ਪਰ ਪਰਿਵਾਰਕ ਮੈਂਬਰਾਂ ਨੂੰ ਉਹ ਪਸੰਦ ਨਹੀਂ ਆਇਆ। ਬੀਤੀ 20 ਜੂਨ ਨੂੰ ਉਹ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਪਹਿਲਾਂ ਉਸ ਨੂੰ ਯੂ. ਪੀ. ਲੈ ਗਿਆ ਅਤੇ ਫਿਰ ਮੰਡੀ ਗੋਬਿੰਦਗੜ੍ਹ ਲੈ ਆਇਆ, ਜਿੱਥੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਇਸ ਸਬੰਧੀ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਬੀਤੇ ਦਿਨੀਂ ਉਸ ਦੇ ਪਿਤਾ ਉਸ ਨੂੰ ਲੱਭਦੇ-ਲੱਭਦੇ ਉਸ ਦੇ ਘਰ ਪੁੱਜ ਗਏ ਅਤੇ ਉਸ ਨੂੰ ਆਪਣੇ ਨਾਲ ਵਾਪਸ ਲੈ ਆਏ, ਜਿਸ ਤੋਂ ਬਾਅਦ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।
ਪੁਲਸ ਮੁਤਾਬਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਨਾਲ ਹੀ ਲੜਕੀ ਦਾ ਮੈਡੀਕਲ ਕਰਵਾ ਕੇ ਅਦਾਲਤ ਵਿਚ ਬਿਆਨ ਦਰਜ ਕਰਵਾ ਦਿੱਤੇ ਗਏ ਹਨ।
ਪੰਜਾਬ ਬੰਦ: ਮੋਗਾ ਵਿਚ ਥਾਂ-ਥਾਂ ਪ੍ਰਦਰਸ਼ਨ (ਤਸਵੀਰਾਂ)
NEXT STORY