ਫਗਵਾੜਾ(ਜਲੋਟਾ)— ਪਿੰਡ ਜੰਡਾਲੀ ਕਲਾਂ ਵਿਚ ਆਪਣੇ ਘਰ ਵਿਚ ਆਰਾਮ ਕਰ ਰਹੇ ਦੋ ਕਿਸਾਨ ਭਰਾਵਾਂ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਆਪਣੇ ਸਾਥੀ ਦੀ ਸਹਾਇਤਾ ਨਾਲ ਫਾਇਰਿੰਗ ਕਰ ਦਿੱਤੀ ਗਈ। ਪੀੜਤ ਭਰਾਵਾਂ, ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਤੇ ਕੁਲਵੰਤ ਸਿੰਘ ਦੋਵੇਂ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਜੰਡਾਲੀ ਕਲਾਂ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਦੀ ਪਿੱਠ, ਜਦਕਿ ਉਸ ਦੇ ਭਰਾ ਕੁਲਵੰਤ ਸਿੰਘ ਦੇ ਪੈਰ 'ਤੇ ਗੋਲੀ ਲੱਗੀ।
ਗੱਲਬਾਤ ਦੌਰਾਨ ਪੀੜਤ ਦੋਵੇਂ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਮੌਜੂਦ ਸਨ ਕਿ ਅਚਾਨਕ ਉਨ੍ਹਾਂ ਦੇ ਪਿੰਡ ਵਿਚ ਰਹਿੰਦਾ ਇਕ ਨੌਜਵਾਨ ਆਪਣੇ ਸਾਥੀ ਸਣੇ ਮੋਟਰਸਾਈਕਲ 'ਤੇ ਆਇਆ। ਇਸ ਦੇ ਪਹਿਲਾਂ ਉਹ ਕੁਝ ਕਰ ਪਾਉਂਦੇ ਦੋਸ਼ੀ ਨੇ ਪਿਸਤੌਲ ਨਾਲ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਉਪਰੰਤ ਦੋਸ਼ੀ ਨੌਜਵਾਨ ਗੋਲੀਆਂ ਮਾਰ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਦੋਸ਼ੀ ਨਾਲ ਖੇਤਾਂ ਵਿਚ ਪਾਣੀ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਰੰਜ਼ਿਸ਼ ਦੇ ਕਾਰਨ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਗੁਰੂ ਨਗਰੀ 'ਚ ਖਾਕੀ ਅਤੇ ਖਾਦੀ 'ਚ ਖਟਕੀ : ਕਾਂਗਰਸ ਨੇਤਾ ਨੇ ਕੀਤਾ ਭੁੱਖ ਹੜਤਾਲ ਦਾ ਐਲਾਨ
NEXT STORY