ਗੁਰਦਾਸਪੁਰ-ਗੁਰਦਾਸਪੁਰ 'ਚ ਸੋਮਵਾਰ ਦੀ ਸਵੇਰੇ 5 ਵਜੇ ਤੋਂ ਲੈ ਕੇ ਹੁਣ ਤੱਕ ਆਰਮੀ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ ਅਤੇ ਆਰਮੀ ਨੇ ਪੁਲਸ ਥਾਣੇ 'ਚ ਮੌਜੂਦ ਸਾਰੇ ਅੱਤਵਾਦੀਆਂ ਨੂੰ ਢੇਰ ਕਰਕੇ ਵੱਡੀ ਜਿੱਤ ਹਾਸਲ ਕੀਤੀ ਹੈ।
ਲਗਾਤਾਰ 12 ਘੰਟਿਆਂ ਤੱਕ ਅੱਤਵਾਦੀਆਂ ਦਾ ਮੁਕਾਬਲਾ ਕਰ ਰਹੇ ਜਵਾਨਾਂ ਨੇ ਵੱਡੀ ਸਫਲਤਾ ਹਾਸਲ ਕਰਨ ਤੋਂ ਬਾਅਦ 'ਜੋ ਬੋਲੇ ਸੋ ਨਿਹਾਲ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਹਾਲਾਂਕਿ ਉੱਥੇ ਸਰਚ ਆਪਰੇਸ਼ਨ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਸੋਮਵਾਰ ਦੀ ਸਵੇਰ ਗੁਰਦਾਸਪੁਰ 'ਚ ਹਾਹਾਕਾਰ ਮਚਾ ਦਿੱਤੀ ਸੀ ਅਤੇ ਇਸ ਮੁਕਾਬਲੇ ਦੌਰਾਨ ਹੁਣ ਤੱਕ ਪੁਲਸ ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗੁਰਦਾਸਪੁਰ ਹਮਲੇ ਕਾਰਨ ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ 6 ਟਰੇਨਾਂ ਰੱਦ
NEXT STORY