ਫਿਰੋਜ਼ਪੁਰ (ਮਲਹੋਤਰਾ) : 34 ਕਨਾਲ 4 ਮਰਲੇ ਜ਼ਮੀਨ ਦਾ ਸੌਦਾ ਤੈਅ ਕਰ ਖਰੀਦਦਾਰ ਤੋਂ 87 ਲੱਖ ਰੁਪਏ ਲੈਣ ਤੋਂ ਬਾਅਦ ਰਜਿਸਟਰੀ ਨਾ ਕਰਵਾਉਣ ਵਾਲੇ 9 ਦੋਸ਼ੀਆਂ ਖਿਲਾਫ ਪੁਲਸ ਨੇ ਜਾਂਚ ਪੜਤਾਲ ਤੋਂ ਬਾਅਦ ਪਰਚਾ ਦਰਜ ਕਰ ਲਿਆ ਹੈ। ਥਾਣਾ ਕੈਂਟ ਦੇ ਏ.ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਵਾਸੀ ਪਿੰਡ ਤੇਗਾ ਸਿੰਘ ਵਾਲਾ ਨੇ ਜ਼ਿਲਾ ਪੁਲਸ ਨੂੰ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸਨੇ ਪਿੰਡ ਰੱਤਾਖੇੜਾ ਬਾਜਾ ਕੋਤਵਾਲ ਵਿਚ 34 ਕਨਾਲ 4 ਮਰਲੇ ਜ਼ਮੀਨ ਖਰੀਦਣ ਲਈ ਗੁਰਮੀਤ ਸਿੰਘ ਨਾਲ ਸੌਦਾ ਤੈਅ ਕੀਤਾ। ਉਸਨੇ ਦੋਸ਼ ਲਗਾਇਆ ਕਿ ਸੌਦਾ ਤੈਅ ਹੋਣ ਤੋਂ ਬਾਅਦ ਵੀ ਉਸ ਨੇ ਵੱਖ-ਵੱਖ ਕਿਸ਼ਤਾਂ ਰਾਹੀਂ ਗੁਰਮੀਤ ਸਿੰਘ ਅਤੇ ਉਸਦੇ ਜਾਣਕਾਰਾਂ ਮਹਾਂਵੀਰ ਸਿੰਘ, ਕਮਲਜੀਤ ਸਿੰਘ, ਗੁਰਮੀਤ ਕੌਰ, ਅਮਨਦੀਪ ਕੋਰ, ਮਹਿਲ ਸਿੰਘ, ਜਸਬੀਰ ਸਿੰਘ, ਬਲਦੇਵ ਸਿੰਘ ਨੂੰ 87 ਲੱਖ ਰੁਪਏ ਦਿੱਤੇ ਸਨ।
ਪੈਸੇ ਦੇਣ ਤੋਂ ਬਾਅਦ ਨਾ ਤਾਂ ਦੋਸ਼ੀਆਂ ਨੇ ਉਸ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਉਸਦੇ ਪੈਸੇ ਮੋੜੇ। ਇਸ ਦੌਰਾਨ ਉਸਨੇ ਪੁਲਸ ਦਾ ਦਰਵਾਜ਼ਾ ਖੜਕਾਇਆ। ਪੂਰੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਧੋਖਾ ਕਰਨ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਹੈ।
ਕੈਪਟਨ ਸਰਕਾਰ ਖਿਲਾਫ ਭਾਜਪਾ ਵਲੋਂ ਪੰਜਾਬ ਭਰ 'ਚ ਧਰਨਾ ਪ੍ਰਦਰਸ਼ਨ
NEXT STORY