ਬਠਿੰਡਾ (ਬਲਵਿੰਦਰ) - ਪਹਿਲਾਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ 'ਕੱਟਰੂ' ਕਿਹਾ ਸੀ, ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 'ਆਮ ਆਦਮੀ ਪਾਰਟੀ' ਦੇ ਲੀਡਰਾਂ ਨੂੰ 'ਛੱਪੜ ਦੇ ਡੱਡੂ' ਕਿਹਾ ਹੈ। ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਪ 2017 ਦੀ ਤਿਆਰੀ 'ਚ ਹੈ, ਜਦਕਿ ਦੋ ਮੌਜੂਦਾ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ, ਬਾਰੇ ਬੀਬੀ ਬਾਦਲ ਨੇ ਕਿਹਾ ਕਿ ਦਰਅਸਲ 'ਆਪ' ਦੇ ਲੀਡਰ ਛੱਪੜ ਦੇ ਡੱਡੂ ਹਨ, ਜੋ ਇਕ-ਦੂਜੇ ਦੀਆਂ ਲੱਤਾਂ ਖਿੱਚਣ 'ਚ ਲੱਗੇ ਰਹਿੰਦੇ ਹਨ। ਫੁੱਟ ਦੀ ਸ਼ਿਕਾਰ ਇਸ ਪਾਰਟੀ ਦੇ ਪੱਲੇ ਕੁਝ ਵੀ ਨਹੀਂ ਹੈ, ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਰੌਲਾ ਜ਼ਰੂਰ ਹੈ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਕਿਸੇ ਦਾ ਵੀ ਵਫਾਦਾਰ ਨਹੀਂ ਹੈ। ਪਹਿਲਾਂ ਇਸ ਨੇ ਅਕਾਲੀ ਦਲ ਨਾਲ ਧੋਖਾ ਕੀਤਾ, ਫਿਰ ਪੀ. ਪੀ. ਪੀ. ਵਰਕਰਾਂ ਨਾਲ ਅਤੇ ਫਿਰ ਕਾਂਗਰਸ ਨਾਲ। ਕਈ ਧੋਖੇ ਕਰਨ ਤੋਂ ਬਾਅਦ ਹੁਣ ਨਵਾਂ ਧੋਖਾ ਪਤਾ ਨਹੀਂ ਕਿਸ ਨੂੰ ਦੇਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਬੀਬੀ ਬਾਦਲ ਦੇ ਗੰਨਮੈਨਾਂ ਦਾ ਦਰੜਿਆ ਫਰਿਆਦੀ ਧਾਂਹਾਂ ਮਾਰ ਕੇ ਰੋਇਆ
NEXT STORY