ਕਪੂਰਥਲਾ (ਮਹਾਜਨ)– ਕਪੂਰਥਲਾ ’ਚ ਲੜਕੀ ਨੇ ਪਹਿਲਾਂ ਫੇਸਬੁੱਕ ਆਈ. ਡੀ. ’ਤੇ ਮੁਹੱਲਾ ਕਿੱਲਿਆਂਵਾਲਾ ਦੇ ਇਕ ਨੌਜਵਾਨ ਨਾਲ ਗੱਲ ਕੀਤੀ ਤੇ ਸਕੂਟਰ ਖ਼ਰੀਦਣ ਦੇ ਨਾਂ ’ਤੇ ਆਪਣੇ ਖ਼ਾਤੇ ’ਚ 70 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ। ਫਿਰ ਬਾਅਦ ’ਚ ਘਰੇਲੂ ਪ੍ਰੇਸ਼ਾਨੀ ਦੇ ਬਹਾਨੇ ਵਿਆਹ ਕਰਵਾਉਣ ਤੇ ਵਿਦੇਸ਼ ਜਾਣ ਦੇ ਬਹਾਨੇ 27 ਲੱਖ ਰੁਪਏ ਦੀ ਠੱਗੀ ਮਾਰੀ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਇਸ ਦੀ ਸ਼ਿਕਾਇਤ ਸਿਟੀ ਥਾਣੇ ’ਚ ਕੀਤੀ।
ਪੁਲਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਿਸ ਤੋਂ ਬਾਅਦ ਪੁਲਸ ਨੇ ਲੁਧਿਆਣਾ ਦੀ ਇਕ ਲੜਕੀ ਸਮੇਤ 2 ਦੋਸ਼ੀਆਂ ਖ਼ਿਲਾਫ਼ ਧਾਰਾ 419, 420 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਕੋਵਿਡ-19 ਕਾਰਨ ਪੰਜਾਬ ਸਮੇਤ ਦੇਸ਼ ਭਰ ’ਚ 3 ਮੌਤਾਂ, 118 ਨਵੇਂ ਮਾਮਲੇ ਆਏ ਸਾਹਮਣੇ
ਮੁਹੱਲਾ ਕਿੱਲਿਆਂਵਾਲਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੀ ਫੇਸਬੁੱਕ ਆਈ. ਡੀ. ’ਤੇ ਉਸ ਦੀ ਵੀਡੀਓ ਅਪਲੋਡ ਕੀਤੀ ਸੀ, ਜਿਸ ’ਤੇ ਲਵਲੀਨ ਕੌਰ ਦੀ ਆਈ. ਡੀ. ਤੋਂ ਇਕ ਟਿੱਪਣੀ ਆਈ ਹੈ। ਇਸ ਤੋਂ ਬਾਅਦ ਫੇਸਬੁੱਕ ਆਈ. ਡੀ. ’ਤੇ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋ ਗਈ। ਕੁੜੀ ਨੇ ਮੁੰਡੇ ਨੂੰ ਕਿਹਾ ਕਿ ਉਸ ਨੂੰ ਇਕ ਸਕੂਟਰ ਚਾਹੀਦਾ ਹੈ, ਜਿਸ ’ਤੇ ਮੁੰਡੇ ਨੇ ਕਿਹਾ ਕਿ ਖ਼ਾਤਾ ਨੰਬਰ ਭੇਜ ਦਿਓ।
ਇਸ ਦੌਰਾਨ ਲਵਲੀਨ ਕੌਰ ਨੇ ਐੱਸ. ਬੀ. ਆਈ. ਦਾ ਖ਼ਾਤਾ ਨੰਬਰ ’ਤੇ ਆਈ. ਐੱਫ. ਐੱਸ. ਸੀ. ਕੋਡ ਭੇਜਿਆ, ਜਿਸ ’ਚ ਮੁੰਡੇ ਨੇ ਉਸ ਨੂੰ ਸਕੂਟਰ ਖ਼ਰੀਦਣ ਲਈ 70 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਫੇਸਬੁੱਕ ਆਈ. ਡੀ. ’ਤੇ ਲਵਲੀਨ ਤੇ ਰਮਨਦੀਪ ਕੌਰ ਵਾਸੀ ਲੁਧਿਆਣਾ ਨੇ ਉਸ ਨੂੰ ਭਰੋਸੇ ’ਚ ਲੈ ਕੇ ਘਰੇਲੂ ਸਮੱਸਿਆ ਦੇ ਬਹਾਨੇ ਵਿਆਹ ਕਰਵਾਉਣ ਤੇ ਵਿਦੇਸ਼ ਜਾਣ ਦੇ ਬਹਾਨੇ 27 ਲੱਖ ਰੁਪਏ ਦੀ ਠੱਗੀ ਮਾਰੀ। ਜਦੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ।
ਪੁਲਸ ਨੇ ਮੁਲਜ਼ਮ ਕੁਲਦੀਪ ਸਿੰਘ ਵਾਸੀ ਨਰੋਤਮ ਵਿਹਾਰ ਤੇ ਰਮਨਦੀਪ ਕੌਰ ਵਾਸੀ ਲੁਧਿਆਣਾ ਖ਼ਿਲਾਫ਼ ਧਾਰਾ 419, 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ
NEXT STORY