ਕਪੂਰਥਲਾ— ਬੀਤੇ ਦਿਨੀਂ ਹੁਸ਼ਿਆਰਪੁਰ 'ਚ ਮੁਹੱਲਾ ਛੱਤਾ ਬਾਜ਼ਾਰ 'ਚ ਵਿਆਹ ਦੀ ਜਾਗੋ ਅਤੇ ਡੀ. ਜੇ. ਪਾਰਟੀ ਦੌਰਾਨ ਚੱਲੀ ਗੋਲੀ ਨਾਲ ਸਾਕਸ਼ੀ ਨਾਂ ਦੀ ਐੱਮ. ਬੀ. ਏ. ਵਿਦਿਆਰਥਣ ਦੀ ਮੌਤ ਹੋ ਗਈ ਸੀ। ਖੁਸ਼ੀ 'ਚ ਚੱਲੀ ਗੋਲੀ ਦੌਰਾਨ ਜਦੋਂ ਇਹ ਘਟਨਾ ਵਾਪਰੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਸਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ 'ਚ ਵਿਆਹ ਦੇ ਸਮਾਰੋਹਾਂ ਦੌਰਾਨ ਗੋਲੀਆਂ ਚਲਾਉਣ ਦੇ ਚਲਣ 'ਤੇ ਫਿਰ ਸਵਾਲ ਉੱਠਣ ਲੱਗੇ ਹਨ। ਇਸੇ ਨੂੰ ਲੈ ਕੇ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ, ਜਿਸ 'ਚ ਵਿਆਹ ਸਮਾਰੋਹਾਂ ਦੌਰਾਨ ਗੋਲੀਆਂ ਚਲਾਉਣ ਵਾਲਿਆਂ ਲਈ ਇਕ ਸਦੰਸ਼ ਦਿੱਤਾ ਗਿਆ ਹੈ। ਸਾਕਸ਼ੀ ਦੀ ਮੌਤ ਦੇ ਇਕ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਪੰਜਾਬੀ 'ਚ ਛੱਪੇ ਵਿਆਹ ਦੇ ਕਾਰਡ 'ਚ ਇਹ ਸੰਦੇਸ਼ ਦਿੱਤਾ ਗਿਆ ਹੈ, ''ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣਾ ਜੀ।'' ਫਿਲਹਾਲ ਇਸ ਕਾਰਡ ਦੇ ਬਾਰੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਵਿਆਹ ਦਾ ਇਹ ਕਾਰਡ ਕਿੱਥੋਂ ਜਾਰੀ ਹੋਇਆ ਹੈ ਅਤੇ ਕਿਸ ਦਾ ਵਿਆਹ ਹੈ ਅਤੇ ਵਿਆਹ ਕਿਹੜੇ ਦਿਨ ਹੋਣਾ ਹੈ। ਹੋ ਸਕਦਾ ਹੈ ਕਿ ਇਸ ਕਾਰਡ 'ਚ ਛੱਪੀ ਇਸ ਲਾਈਨ ਦਾ ਇਹ ਸੰਦੇਸ਼ ਅਜਿਹੇ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਉਠਾ ਸਕੇ ਜੋ ਆਪਣੇ ਦਿਖਾਵੇ ਅਤੇ ਘਮੰਡ 'ਚ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਸਮੇਂ ਦੂਜਿਆਂ ਦੀ ਜਾਨ ਦੀ ਪਰਵਾਹ ਨਹੀਂ ਕਰਦੇ ਹਨ। ਹੁਸ਼ਿਆਰਪੁਰ 'ਚ ਜਾਗੋ ਦੌਰਾਨ ਚਲਾਈ ਗਈ ਗੋਲੀ ਨਾਲ ਹੋਈ ਲੜਕੀ ਦੀ ਮੌਤ ਦੇ ਦੋਸ਼ੀ ਅਸ਼ੋਕ ਸ਼ੋਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਵਿਆਹਾਂ 'ਚ ਫਾਇਰਿੰਗ ਕਰਨ ਦਾ ਮੁੱਖ ਕਾਰਨ ਪੰਜਾਬੀ ਪੌਪ ਗਾਣਿਆਂ 'ਚ ਹਥਿਆਰਾਂ ਦਾ ਗੁਣਗਾਣ ਕਰਨਾ ਹੈ। ਕਈ ਬਾਰਾਤੀਆਂ ਨੇ ਨਸ਼ਾ ਕੀਤਾ ਹੁੰਦਾ ਹੈ, ਅਜਿਹਾ 'ਚ ਇਨ੍ਹਾਂ ਗੀਤਾਂ ਨੂੰ ਸੁਣ ਕੇ ਉਨ੍ਹਾਂ ਲਈ ਉਤਸ਼ਾਹਤ ਹੋਣਾ ਆਮ ਗੱਲ ਹੁੰਦੀ ਹੈ।
ਕਪੂਰਥਲਾ ਦੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਵਿਆਹ ਸਮਾਰੋਹ 'ਚ ਹਥਿਆਰ ਲਿਆਉਣ 'ਤੇ ਪਾਬੰਦੀ ਹੈ। ਇਹ ਹਰ ਰਿਜ਼ੋਰਟ 'ਚ ਲਿਖ ਕੇ ਲਗਾਇਆ ਗਿਆ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਨਾਲ ਕਾਰਵਾਈ ਕੀਤੀ ਜਾਂਦੀ ਹੈ।
ਇਨ੍ਹਾਂ ਥਾਵਾਂ 'ਚ ਵਿਆਹ ਸਮਾਰੋਹ ਦੌਰਾਨ ਚਲਾਈ ਗਈ ਗੋਲੀ ਨਾਲ ਉੱਠੀ ਸੀ ਅਰਥੀ
25 ਜਨਵਰੀ 2014 ਨੂੰ ਸਰਕੁਲਰ ਰੋਡ 'ਤੇ ਵਿਆਹ ਦੀ ਜਾਗੋ ਦੇ ਸਮੇਂ ਡੋਲੀ ਨੂੰ ਗੋਲੀ ਸੀ।
ਸਾਲ 2015 'ਚ ਹੁਸ਼ਿਆਰਪੁਰ ਦੇ ਬਜਵਾੜਾ 'ਚ ਵਿਆਹ ਸਮਾਰੋਹ ਦੌਰਾਨ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ।
3 ਦਸੰਬਰ 2016 'ਚ ਬਠਿੰਡਾ 'ਚ ਵਿਆਹ ਸਮਾਰੋਹ ਦੌਰਾਨ ਡਾਂਸਰ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ।
26 ਫਰਵਰੀ 2017 'ਚ ਮੱਛਿਆਂ ਦੀ ਪੈਲੇਸ 'ਚ ਫੋਟੋਗ੍ਰਾਫੀ ਕਰ ਰਹੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਕੋਟਕਪੂਰਾ 'ਚ 20 ਨਵੰਬਰ 2017 ਨੂੰ ਵਿਆਹ ਦੌਰਾਨ ਹੋਈ ਫਾਇਰਿੰਗ 'ਚ 8 ਸਾਲਾ ਬੱਚੇ ਦੀ ਮੌਤ ਹੋ ਗਈ ਸੀ।
6 ਜਨਵਰੀ 2018 'ਚ ਵਿਆਹ ਦੌਰਾਨ ਲਾੜੇ ਦੇ ਦੋਸਤ ਜਤਿੰਦਰ ਸਿੰਘ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
10 ਫਰਵਰੀ 2018 'ਚ ਹੁਸ਼ਿਆਰਪੁਰ ਦੇ ਡੀ. ਜੇ. 'ਤੇ ਡਾਂਸ ਦੌਰਾਨ ਗੋਲੀ ਲੱਗਣ ਨਾਲ ਐੱਮ. ਬੀ. ਏ. ਸਟੂਡੈਂਟ ਸਾਕਸ਼ੀ ਅਰੋੜਾ ਦੀ ਮੌਤ ਹੋ ਗਈ ਸੀ।
ਬਠਿੰਡਾ ਦੇ ਗੋਪਾਲ ਨਗਰ 'ਚ ਮਹਿਲਾ ਕਾਂਗਰਸ ਆਗੂ ਦਾ ਕਤਲ ?
NEXT STORY