ਫਿਰੋਜ਼ਪੁਰ (ਮਲਹੋਤਰਾ)– ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੇਲਵੇ ਵਿਭਾਗ ਅੰਮ੍ਰਿਤਸਰ ਅਤੇ ਊਧਮਪੁਰ ਤੋਂ ਲੜੀਵਾਰ ਗੋਰਖਪੁਰ ਅਤੇ ਛਪਰਾ ਵਿਚਾਲੇ 6 ਜੋੜੀ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਗੱਡੀ ਨੰਬਰ 05007 ਨੂੰ ਗੋਰਖਪੁਰ ਸਟੇਸ਼ਨ ਤੋਂ 8, 15, 22 ਅਤੇ 29 ਮਾਰਚ ਨੂੰ ਦੁਪਹਿਰ 2:40 ਵਜੇ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ।
ਇਥੋਂ ਵਾਪਸੀ ਦੇ ਲਈ ਗੱਡੀ ਨੰਬਰ 05008 ਨੂੰ 9, 16, 23 ਅਤੇ 30 ਮਾਰਚ ਨੂੰ ਸਵੇਰੇ 11:10 ਵਜੇ ਚਲਾਇਆ ਜਾਵੇਗਾ, ਜੋ ਅਗਲੇ ਦਿਨ ਸਵੇਰੇ 8 ਵਜੇ ਗੋਰਖਪੁਰ ਪਹੁੰਚਿਆ ਕਰਨਗੀਆਂ। ਇਨ੍ਹਾਂ ਰੇਲਗੱਡੀਆਂ ਦਾ ਦੋਵਾਂ ਪਾਸਿਓਂ ਠਹਿਰਾਅ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁੜਹਾਲ, ਗੋਂਡਾ, ਬਸਤੀ, ਖਲੀਲਾਬਾਦ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਇਸ ਚੈਂਪੀਅਨ ਖਿਡਾਰੀ ਨੇ ਟੀਮ ਇੰਡੀਆ ਨੂੰ ਦਿੱਤਾ 'ਜਿੱਤ ਦਾ ਮੰਤਰ' ; 'ਖ਼ਿਤਾਬ ਜਿੱਤਣਾ ਹੈ ਤਾਂ...'
ਗੱਡੀ ਨੰਬਰ 05193 ਨੂੰ ਛੱਪਰਾ ਸਟੇਸ਼ਨ ਤੋਂ 10, 17, 24 ਅਤੇ 31 ਮਾਰਚ ਨੂੰ ਦੁਪਹਿਰ 2 ਵਜੇ ਚਲਾਇਆ ਜਾਵੇਗਾ, ਜੋ ਅਗਲੇ ਦਿਨ ਰਾਤ 11:05 ਵਜੇ ਕੈਪਟਨ ਤੁਸ਼ਾਰ ਮਹਾਜਨ ਉਰਫ ਊਧਮਪੁਰ ਸਟੇਸ਼ਨ ਪਹੁੰਚਿਆ ਕਰੇਗੀ। ਉਥੋਂ ਵਾਪਸੀ ਦੇ ਲਈ ਗੱਡੀ ਨੰਬਰ 05194 ਨੂੰ 12, 19, 26 ਮਾਰਚ ਅਤੇ 2 ਅਪ੍ਰੈਲ ਨੂੰ ਤੜਕੇ 12:10 ਵਜੇ ਰਵਾਨਾ ਕੀਤਾ ਜਾਵੇਗਾ ਜੋ ਦੋ ਦਿਨ ਬਾਅਦ ਸਵੇਰੇ 8 ਵਜੇ ਛਪਰਾ ਪਹੁੰਚਿਆ ਕਰੇਗੀ।
ਇਨ੍ਹਾਂ ਰੇਲਗੱਡੀਆਂ ਦਾ ਦੋਹੇਂ ਪਾਸਿਓਂ ਠਹਿਰਾਓ ਜੰਮੂਤਵੀ, ਕਠੂਆ, ਪਠਾਨਕੋਟ ਕੈਂਟ, ਜਲੰਧਰ ਕੈਂਟ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਲਕਸ਼ਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਬੁੜਹਾਲ, ਗੋਂਡਾ, ਬਸਤੀ, ਖਲੀਲਾਬਾਦ, ਗੌਰਖਪੁਰ, ਕਪਤਾਨਗੰਜ, ਪਦਰੌਨਾ, ਤਮੁੱਖੀ ਰੋਡ, ਥਾਵੇ, ਢਿਗਵਾ ਡਬੌਲੀ, ਮਸ਼ਰਾਖ, ਛਪਰਾ ਕਚੇਰੀ ਸਟੇਸ਼ਨਾਂ ’ਤੇ ਹੋਵੇਗਾ।
ਇਹ ਵੀ ਪੜ੍ਹੋ- ਆਸ਼ਰਮ 'ਚ ਗੋਲ਼ੀਆਂ ਨਾਲ ਭੁੰਨ'ਤੇ 2 ਸਾਧੂ, BJP ਵਿਧਾਇਕ ਨੇ ਸੰਸਦ 'ਚ ਚੁੱਕਿਆ ਮੁੱਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ 'ਤੇ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਦਾ ਵੱਡਾ ਬਿਆਨ
NEXT STORY