ਜਲੰਧਰ— ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਉਮੀਦਵਾਰ ਤੇ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਦਾ ਖਦਸ਼ਾ ਜਤਾਇਆ ਹੈ। ਸ਼ਨੀਵਾਰ ਨੂੰ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਗੁੰਮਨਾਮ ਸਮਝੌਤਾ ਹੋ ਚੁਕਾ ਹੈ, ਜਿਸ ਦੇ ਤਹਿਤ ਇਕ-ਦੂਜੇ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਹਿਰਾ ਨੇ ਮਿਸਾਲ ਵਜੋਂ ਭੁਲੱਥ ਤੇ ਕਪੂਰਥਲਾ ਸ਼ਹਿਰੀ ਸੀਟ ਬਾਰੇ ਜਾਣਕਾਰੀ ਦਿੱਤੀ ਹੈ। ਖਹਿਰਾ ਨੇ ਆਪਣੇ ਇਲਜ਼ਾਮ ਦੁਹਰਾਉਂਦਿਆਂ ਕਿਹਾ ਕਿ ਕੈਪਟਨ ਖਿਲਾਫ ਕੇਸਾਂ ਨੂੰ ਰੱਦ ਕਰਨ ਲਈ ਸਰਕਾਰ ਵਲੋਂ ਆਪਣੇ ਹੀ ਅਫਸਰਾਂ ਨੂੰ ਗਵਾਹੀ ਦੇਣ ਤੋਂ ਰੋਕਿਆ ਗਿਆ ਸੀ।
ਅਰਬਨ ਸਟੇਟ 'ਚ ਗ੍ਰੈਂਡ ਸਵੀਟ ਐਂਡ ਬੈਕਰੀ 'ਚ ਸਿਹਤ ਵਿਭਾਗ ਦਾ ਛਾਪਾ (ਵੀਡੀਓ)
NEXT STORY