ਲੁਧਿਆਣਾ - ਦੇਰ ਰਾਤ ਸ਼ੇਰਪੁਰ ਫਲਾਈ ਓਵਰ ਨੇੜੇ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਤੇਲ ਦਾ ਟੈਂਕਰ ਕੈਂਟਰ ਨਾਲ ਜਾ ਟਕਰਾਇਆ। ਦੋਹਾਂ ਵਿਚ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਪਿੱਛੋਂ ਤੋਂ ਆ ਰਹੇ ਕਈ ਵਾਹਨ ਦੋਹਾਂ ਵਿਚ ਟਕਰਾ ਗਏ। ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਹੇ। ਹਾਲਾਂਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦੋਹਾਂ ਵਾਹਨਾਂ ਦੇ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਸ਼ੇਰਪੁਰ ਫਲਾਈ ਓਵਰ ਵੱਲ ਜਾ ਰਿਹਾ ਤੇਜ਼ ਰਫਤਾਰ ਟੈਂਕਰ ਚਾਲਕ ਦੇ ਨਸ਼ੇ ਵਿਚ ਹੋਣ ਕਾਰਨ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੇ ਕੈਂਟਰ ਨਾਲ ਜਾ ਟਕਰਾਇਆ। ਟੱਕਰ ਵਿਚ ਦੋਹਾਂ ਵਾਹਨਾਂ ਦੇ ਚਾਲਕ ਬੁਰੀ ਤਰ੍ਹਾਂ ਗੱਡੀਆਂ ਵਿਚ ਫਸ ਗਏ ਜਦ ਕਿ ਪਿਛੋਂ ਆ ਰਹੇ ਕਈ ਵਾਹਨ ਉਨ੍ਹਾਂ ਨਾਲ ਟਕਰਾ ਗਏ।
ਏ. ਸੀ. ਪੀ. ਅਮਨਦੀਪ ਬਰਾੜ ਨੇ ਦਸਿਆ ਕਿ ਟੈਂਕਰ ਦਾ ਡਰਾਈਵਰ ਨਾ ਸਿਰਫ ਨਸ਼ੇ ਵਿਚ ਹੀ ਬਲਕਿ ਉਸ ਨੂੰ ਨੀਂਦ ਵੀ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਹੋਇਆ। ਬੜੀ ਮੁਸ਼ਕਲ ਨਾਲ ਦੋਹਾਂ ਡਰਾਈਵਰਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਿਲਾ ਪੱਧਰੀ ਚੋਣ ਕੁਇਜ ਮੁਕਾਬਲੇ ਕਰਵਾਏ ਗਏ
NEXT STORY