ਕਪੂਰਥਲਾ, (ਭੂਸ਼ਣ) - ਥਾਣਾ ਸਿਟੀ ਕਪੂਥਲਾ ਦੀ ਪੁਲਸ ਨੇ ਲਾਹੌਰੀ ਗੇਟ ਖੇਤਰ 'ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ । ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲਹੌਰੀ ਗੇਟ ਖੇਤਰ 'ਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ ਜਦੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਸਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਥੇ ਹੀ ਲਾਸ਼ ਦੀ ਪਛਾਣ ਲਈ ਸਾਰੇ ਥਾਣਾ ਖੇਤਰਾਂ ਦੀ ਪੁਲਸ ਨੂੰ ਵਾਇਰਲੈੱਸ ਮੈਸੇਜ ਕਰ ਦਿੱਤਾ ਗਿਆ ਹੈ।
ਸਾਈਕਲ ਸਟੈਂਡ ਨਾਲ ਲੱਗਿਆ ਰੇਲਵੇ ਨੂੰ ਕਰੋੜਾਂ ਦਾ ਚੂਨਾ
NEXT STORY