ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਅੱਜ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਸਥਾਨਕ ਪਤਾਲਪੁਰੀ ਚੌਂਕ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਉਮਰ ਕਰੀਬ 20 ਸਾਲ, ਕਦ 5 ਫੁੱਟ ਦੇ ਕਰੀਬ, ਸਰੀਰ ਪਤਲਾ ਹੈ। ਉਕਤ ਨੌਜਵਾਨ ਕਲੀਨ ਸੇਵ ਹੈ ਅਤੇ ਸਿਰ ਦੇ ਛੋਟੇ ਛੋਟੇ ਵਾਲ ਰੱਖੇ ਹੋਏ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਇੱਥੇ ਘੁੰਮ ਰਿਹਾ ਸੀ ਅਤੇ ਉਸ ਦੀ ਤਬੀਅਤ ਠੀਕ ਨਹੀਂ ਸੀ। ਸਥਾਨਕ ਵਸਨੀਕਾਂ ਦੇ ਅਨੁਸਾਰ ਉਕਤ ਨੌਜਵਾਨ ਅੰਮ੍ਰਿਤਸਰ ਇਲਾਕੇ ਨਾਲ ਸਬੰਧਤ ਲੱਗਦਾ ਹੈ। ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ 72 ਘੰਟੇ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।
ਧਾਰਮਿਕ ਅਸਥਾਨ 'ਤੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
NEXT STORY