ਹਰੀਕੇ ਪੱਤਣ, (ਲਵਲੀ)- ਪੁਲਸ ਨੇ ਇਕ ਵਿਅਕਤੀ ਖਿਲਾਫ਼ ਕਤਲ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਦੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਨੇ ਦੱਸਿਆ ਕਿ 22 ਮਈ ਨੂੰ ਪਿੰਡ ਰੂੜੀਵਾਲਾ ਵਿਖੇ ਇਕ ਔਰਤ ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਦਾ ਕਤਲ ਹੋ ਗਿਆ ਸੀ। ਇਸ ਸਬੰਧ ਵਿਚ ਥਾਣਾ ਹਰੀਕੇ ਪੁਲਸ ਨੂੰ ਦੋਸ਼ੀ ਦੀ ਭਾਲ ਸੀ। ਅੱਜ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਗੰੰਡੀਵਿੰਡ ਵਿਖੇ ਪੁੱਜੀ ਤਾਂ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿਛਲੇ ਮਹੀਨੇ ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਰੂੜੀਵਾਲਾ ਦੀ ਕੁਦਰਤੀ ਮੌਤ ਨਹੀਂ ਸੀ ਹੋਈ ਬਲਕਿ ਗੁਰਸੇਵਕ ਸਿੰਘ ਉਰਫ ਰੈਬੋ ਪੁੱਤਰ ਗੁਲਜ਼ਾਰ ਸਿੰਘ ਵਾਸੀ ਰੂੜੀਵਾਲਾ ਨੇ ਮਾਰਿਆ ਹੈ, ਜੇਕਰ ਇਸ ਨੂੰ ਗ੍ਰਿਫਤਾਰ ਕਰ ਕੇ ਸ਼ਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਸਚਾਈ ਸਾਹਮਣੇ ਆ ਸਕਦੀ ਹੈ। ਇਸ ਸਬੰਧੀ ਥਾਣਾ ਹਰੀਕੇ ਦੀ ਪੁਲਸ ਵੱਲੋਂ ਪੂਰੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਗੁਰਸੇਵਕ ਸਿੰਘ ਪੁੱਤਰ ਗੁਲਜ਼ਾਰ ਸਿੰਘ ਖਿਲਾਫ਼ 302 ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗਈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY