ਸਿਨਸਿਨਾਟੀ— ਆਸਟ੍ਰੇਲੀਆ ਦੇ ਨਿਕ ਕਿਰਗੀਓਸ ਨੇ ਦੁਨੀਆ ਦੇ ਪਹਿਲੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੂੰ 6-2, 7-5 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਸ ਏ.ਟੀ.ਪੀ. ਡਬਲਯੂ.ਟੀ.ਏ. ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਕਿਰਗੀਓਸ ਹੁਣ ਸੈਮੀਫਾਈਨਲ 'ਚ ਸਪੇਨ ਦੇ ਡੇਵਿਡ ਫੇਰਰ ਨਾਲ ਖੇਡਣਗੇ। ਦੂਜੇ ਸੈਮੀਫਾਈਨਲ 'ਚ ਬੁਲਗਾਰੀਆ ਦੇ 11ਵੀਂ ਰੈਂਕਿੰਗ ਵਾਲੇ ਗ੍ਰਿਗੋਰ ਦਿਮਿਤ੍ਰੋਵ ਦਾ ਸਾਹਮਣਾ ਅਮਰੀਕਾ ਦੇ ਜਾਨ ਇਸਨੇਰ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਕਿਰਗੀਓਸ ਨੇ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਨੂੰ 4-6, 7-6, 6-3 ਨਾਲ ਹਰਾਇਆ ਸੀ ਜਦਕਿ ਨਡਾਲ ਨੇ ਅਲਬਰਟ ਰਾਮੋਸ ਵਿਨੋਲੇਸ ਨੂੰ 7-6, 6-2 ਨਾਲ ਹਰਾਇਆ ਸੀ। ਲੜਕੀਆਂ ਦੇ ਵਰਗ 'ਚ ਕੈਰੋਲਿਨਾ ਪਲਿਸਕੋਵਾ ਨੇ ਇਤਾਲਵੀ ਕੁਆਲੀਫਾਇਰ ਕਾਮਿਲਾ ਜਿਓਰਜੀ ਨੂੰ 6-3, 4-6, 6-0 ਨਾਲ ਹਰਾਇਆ। ਵਰਖਾ ਦੇ ਕਾਰਨ ਕੱਲ ਪੰਜ ਮੈਚ ਰੱਦ ਹੋਏ ਜੋ ਅੱਜੇ ਖੇਡੇ ਗਏ। ਦੂਜਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਬ੍ਰਿਟੇਨ ਦੀ ਸਤਵਾਂ ਦਰਜਾ ਪ੍ਰਾਪਤ ਜੋਹਾਨਾ ਕੋਂਟਾਂ ਨੂੰ 6-4, 7-6 ਨਾਲ ਹਰਾਇਆ।
ਦਾਂਬੁਲਾ 'ਚ ਸੀਰੀਜ਼ ਤੋਂ ਪਹਿਲਾਂ ਵਿਰਾਟ ਨੇ ਕੀਤੀ ਮਸਤੀ, ਦੇਖੋ ਤਸਵੀਰਾਂ
NEXT STORY