ਨਵੀਂ ਦਿੱਲੀ, (ਬਿਊਰੋ)— ਪੁਰਸ਼ ਅਤੇ ਮਹਿਲਾ ਵਰਗ 'ਚ 68ਵੀਂ ਸੀਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦਾ ਆਯੋਜਨ ਚੇਨਈ 'ਚ 17 ਤੋਂ 27 ਜਨਵਰੀ ਤੱਕ ਹੋਵੇਗਾ। ਪੁਰਸ਼ ਵਰਗ 'ਚ ਉੱਤਰਾਖੰਡ ਅਤੇ ਮਹਿਲਾ ਵਰਗ 'ਚ ਕੇਰਲ ਦੀਆਂ ਟੀਮਾਂ ਇਸ ਦੀਆਂ ਮੌਜੂਦਾ ਚੈਂਪੀਅਨ ਹਨ।
ਚੈਂਪੀਅਨਸ਼ਿਪ ਦਾ ਆਯੋਜਨ ਤਾਮਿਲਨਾਡੂ ਬਾਸਕਟਬਾਲ ਸੰਘ ਦੀ ਅਗਵਾਈ 'ਚ ਭਾਰਤੀ ਬਾਸਕਟਬਾਲ ਮਹਾਸੰਘ ਕਰ ਰਿਹਾ ਹੈ। ਇਸ ਦਾ ਮੁੱਖ ਆਕਰਸ਼ਨ ਕੌਮਾਂਤਰੀ ਪੱਧਰ 'ਤੇ ਖੇਡਣ ਵਾਲੇ ਖਿਡਾਰੀ ਹੋਣਗੇ ਜਿਸ ਦੀ ਹਿੱਸੇਦਾਰੀ ਨਾਲ ਇੱਥੇ ਮੁਕਾਬਲੇ ਦਾ ਪੱਧਰ ਵਧੇਗਾ। ਲੀਗ ਅਤੇ ਨਾਕਆਊਟ ਫਾਰਮੈਟ 'ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਨਾਲ ਪੁਰਸ਼ ਅਤੇ ਮਹਿਲਾ ਰਾਸ਼ਟਰੀ ਟੀਮ ਦੀ ਚੋਣ ਦਾ ਦਰਵਾਜ਼ਾ ਖੁਲ੍ਹਦਾ ਹੈ।
ਕੋਹਲੀ ਦੇ ਆਊਟ ਹੋਣ 'ਤੇ ਖੁਦ ਨੂੰ ਅੱਗ ਲਗਾਉਣ ਵਾਲੇ ਫੈਨ ਦੀ ਹੋਈ ਮੌਤ
NEXT STORY