ਨਵੀਂ ਦਿੱਲੀ— ਆਈ.ਸੀ.ਸੀ. ਚੈਂਪੀਅਨਸ ਟਰਾਫੀ 'ਚ ਭਾਰਤ ਨੂੰ ਪਾਕਿਸਤਾਨ ਨੇ ਕਰਾਰੀ ਹਾਰ ਦਿੱਤੀ ਸੀ। ਹੁਣ ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਦੌਰੇ 'ਤੇ ਹੈ। ਭਾਰਤੀ ਟੀਮ ਦਾ ਮੁਕਾਬਲਾ ਵਿੰਡੀਜ਼ (ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਨਵਾਂ ਨਾਂ) ਨਾਲ ਹੈ। ਦੋਹਾਂ ਟੀਮਾਂ ਵਿਚਾਲੇ 5 ਵਨਡੇ ਅਤੇ 1 ਟੀ 20 ਮੈਚ ਦੀ ਸੀਰੀਜ਼ ਹੋਣੀ ਹੈ। ਪਾਕਿਸਤਾਨ ਤੋਂ ਕਰਾਰੀ ਹਾਰ ਦੇ ਬਾਅਦ ਭਾਰਤ 'ਤੇ ਇਹ ਸੀਰੀਜ਼ ਜਿੱਤਣ ਦਾ ਕਾਫੀ ਦਬਾਅ ਹੈ। ਅਜਿਹੇ 'ਚ ਟੀਮ ਆਪਣੀ ਪੂਰੀ ਜਾਨ ਲਗਾ ਕੇ ਮੁਕਾਬਲਾ ਖੇਡਣ ਦੀ ਕੋਸ਼ਿਸ਼ 'ਚ ਲੱਗੀ ਹੈ। ਟੀਮ ਨੇ ਸੀਰੀਜ਼ ਦੇ ਦੂਜੇ ਮੈਚ 'ਚ ਵਿੰਡੀਜ਼ ਨੂੰ 105 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਜਦਕਿ ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਸ ਵਿਚਾਲੇ ਭਾਰਤੀ ਟੀਮ ਦੀ ਤਿਆਰੀ ਜ਼ੋਰਾਂ 'ਤੇ ਹੈ। ਖਿਡਾਰੀ ਨਾ ਸਿਰਫ ਮੈਦਾਨ 'ਤੇ ਪ੍ਰੈਕਟਿਸ ਦੇ ਦੌਰਾਨ ਪਸੀਨਾ ਵਹਾ ਰਹੇ ਹਨ, ਸਗੋਂ ਜਿਮ 'ਚ ਵੀ ਖੁਦ ਨੂੰ ਟ੍ਰੇਨ ਕਰ ਰਹੇ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ। ਭਾਰਤੀ ਕ੍ਰਿਕਟ ਟੀਮ ਦੇ ਚਮਕਦੇ ਖਿਡਾਰੀਆਂ 'ਚੋਂ ਇਕ ਸ਼ਿਖਰ ਧਵਨ ਨੇ ਆਪਣੇ ਜਿਮ ਵਰਕਆਊਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਉਨ੍ਹਾਂ ਇੰਸਟਾਗ੍ਰਾਮ 'ਤੇ ਆਪਣਾ ਵੀਡੀਓ ਸ਼ੇਅਰ ਕੀਤਾ ਹੈ।
ਸ਼ਿਖਰ ਧਵਨ ਦੇ ਵਰਕਆਊਟ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸ਼ਿਖਰ ਆਪਣੇ ਹੱਥਾਂ 'ਚ ਡਮਬਲਸ ਲੈ ਕੇ ਵਨ ਲੈੱਗ ਸਿਟਅਪਸ ਕਰ ਰਹੇ ਹਨ। ਵੀਡੀਓ ਨੂੰ ਪੋਸਟ ਕੀਤੇ ਅਜੇ 24 ਘੰਟੇ ਵੀ ਪੂਰੇ ਨਹੀਂ ਹੋਏ ਹਨ ਅਤੇ ਵੀਡੀਓ ਕਾਫੀ ਵਾਇਰਲ ਹੋ ਗਿਆ ਹੈ। ਸਿਰਫ 14 ਘੰਟਿਆਂ 'ਚ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਕਾਫੀ ਲੋਕ ਪਸੰਦ ਵੀ ਕਰ ਰਹੇ ਹਨ ਅਤੇ ਕੁਮੈਂਟਸ ਵੀ ਕਰ ਰਹੇ ਹਨ। ਵੀਡੀਓ 'ਤੇ ਕੁਮੈਂਟ ਕਰਦੇ ਹੋਏ ਸਾਰੇ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ।
ਵਿੰਡੀਜ਼ ਟੀਮ 'ਚ ਸ਼ਾਮਲ ਹੋਏ 2 ਨਵੇਂ ਚੇਹਰੇ
NEXT STORY