ਵਾਸਿੰਗਟਨ - ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 35 ਸਾਲ ਦੀ ਸੇਵਾ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿੱਚ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਅਮਰੀਕਾ ਵਿੱਚ ਉੱਘੇ ਭਾਰਤੀ ਡਾਕਟਰਾਂ ਨੇ ਤਰਨਜੀਤ ਸੰਧੂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਵਿਚ ਉੱਘੇ ਭਾਰਤੀ ਡਾਕਟਰ ਇਕ ਜ਼ੂਮ ਵੀਡੀਓ ਰਾਹੀਂ ਸ਼ਾਮਲ ਹੋਏ। ਇਹ ਵਿਦਾਇਗੀ ਸਮਾਰੋਹ ਦਾ ਆਯੋਜਨ ਡਾ: ਸੁਧੀਰ ਸੇਖਸਰੀਆ, ਡਾ: ਰਾਜ ਭਿਆਨੀ, ਡਾ: ਮਨਬੀਰ ਤੱਖਰ, ਡਾ: ਹੇਮੰਤ ਢੀਂਗਰਾ, ਡਾ: ਨਰਿੰਦਰ ਕੁਮਾਰ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: ਚਿੰਤਾਜਨਕ; ਲਹਿੰਦੇ ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, 3 ਹਫ਼ਤਿਆਂ 200 ਤੋਂ ਵੱਧ ਬੱਚਿਆਂ ਦੀ ਮੌਤ
ਜ਼ੂਮ ਮੀਟਿੰਗ ਵਿਚ ਅਮਰੀਕਾ ਤੋਂ 30 ਦੇ ਕਰੀਬ ਡਾਕਟਰ ਸ਼ਾਮਲ ਹੋਏ। ਇਸ ਮੀਟਿੰਗ ਦੀ ਸ਼ੁਰੂਆਤ ਡਾ: ਸੁਧੀਰ ਸੇਖਸਰੀਆ ਨੇ ਸਾਰੇ ਭਾਗੀਦਾਰਾਂ ਦਾ ਨਿੱਘਾ ਸੁਆਗਤ ਅਤੇ ਜਾਣ-ਪਛਾਣ ਅਤੇ ਮਾਨਯੋਗ ਰਾਜਦੂਤ ਨੂੰ ਸ਼ੁਭਕਾਮਨਾਵਾਂ ਨਾਲ ਕੀਤੀ। ਡਾ: ਰਾਜ ਭਿਆਨੀ, ਡਾ: ਨਰਿੰਦਰ ਕੁਮਾਰ, ਡਾ: ਹੇਮੰਤ ਢੀਂਗਰਾ, ਡਾ: ਮਨਬੀਰ ਠੱਕਰ ਸਣੇ ਹੋਰ ਡਾਕਟਰਾਂ ਨੇ ਭਾਰਤ-ਅਮਰੀਕਾ ਲੀਡਰਸ਼ਿਪ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਲਈ ਰਾਜਦੂਤ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਵਾਈਟ ਹਾਊਸ ਦੀ ਇਤਿਹਾਸਕ ਫੇਰੀ ਨੂੰ ਸਫ਼ਲ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਅਮਰੀਕਾ ਵਿਚ ਭਾਰਤੀ ਭਾਈਚਾਰਿਆਂ ਦੇ ਸਾਰੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਵਿਚ ਰਾਜਦੂਤ ਦੀ ਭੂਮਿਕਾ ਬਾਰੇ ਦੱਸਿਆ ਗਿਆ।
ਇਹ ਵੀ ਪੜ੍ਹੋ: ਵਿਸ਼ਵ ਨੇਤਾਵਾਂ ਨੇ ਭਾਰਤ ਨੂੰ 75ਵੇਂ ਗਣਤੰਤਰ ਦਿਵਸ 'ਤੇ ਦਿੱਤੀ ਵਧਾਈ, ਦੁਵੱਲੇ ਸਬੰਧਾਂ 'ਚ ਤਰੱਕੀ ਦੀ ਕੀਤੀ ਸ਼ਲਾਘਾ
ਡਾ: ਮਨਬੀਰ ਠੱਕਰ ਨੇ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਵਾਸ਼ਿੰਗਟਨ ਡੀ.ਸੀ. ਦੇ ਇੰਡੀਆ ਹਾਊਸ ਵਿਖੇ ਭਾਰਤੀ ਭਾਈਚਾਰੇ ਦਾ ਨਿੱਘਾ ਸੁਆਗਤ ਹੋਇਆ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਇੰਡੀਆ ਹਾਊਸ ਅਤੇ ਕਮਿਊਨਿਟੀ ਵਿਚਕਾਰ ਸਬੰਧ ਸਭ ਤੋਂ ਮਜ਼ਬੂਤ ਰਹੇ ਹਨ। ਉਨ੍ਹਾਂ ਕਿਹਾ ਤਰਨਜੀਤ ਸਿੰਘ ਸੰਧੂ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਆਪਣੀ ਮੌਜੂਦਾ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਹਨ, ਮੈਂ ਇਸ ਮੌਕੇ ਉਨ੍ਹਾਂ ਦੀ ਵਿਦਾਇਗੀ ਅਤੇ ਭਵਿੱਖ ਵਿੱਚ ਕੀਤੇ ਗਏ ਕਿਸੇ ਵੀ ਯਤਨ ਵਿੱਚ ਸਫਲਤਾ ਦੀ ਕਾਮਨਾ ਕਰਦਾ ਹਾਂ। ਉਹ 4 ਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਤਾਇਨਾਤ ਰਹੇ, ਜਿਨ੍ਹਾਂ ਵਿਚੋਂ 3 ਵਾਰ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਘਰ ਵਿੱਚ ਤਾਇਨਾਤ ਕੀਤਾ ਗਿਆ। ਵਾਸ਼ਿੰਗਟਨ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਨਾ ਸਿਰਫ਼ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਇੱਕਠੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਸਗੋਂ ਦੋ ਮਹਾਨ ਲੋਕਤੰਤਰਾਂ ਨੂੰ ਵੀ ਇੱਕਠੇ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਰਤਮਾਨ ਵਿੱਚ ਭਾਰਤ ਅਮਰੀਕਾ ਨਾਲ ਬਹੁਤ ਚੰਗੇ ਸਬੰਧਾਂ ਦਾ ਆਨੰਦ ਮਾਣ ਰਿਹਾ ਹੈ।
ਇਹ ਵੀ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਗਣਤੰਤਰ ਦਿਵਸ 'ਤੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫ਼ਾ
ਉਥੇ ਹੀ ਸਮਾਪਤੀ ਭਾਸ਼ਣ ਵਿੱਚ ਰਾਜਦੂਤ ਨੇ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਦੀ ਤਾਕਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਭਾਰਤੀ ਡਾਇਸਪੋਰਾ ਦਾ ਬੰਧਨ ਹੈ ਜੋ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਸ਼ਕਤੀਸ਼ਾਲੀ ਰਿਹਾ ਹੈ। ਉਨ੍ਹਾਂ ਨੇ ਕੋਵਿਡ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਭਾਰਤੀ ਡਾਕਟਰਾਂ ਦੀ ਭੂਮਿਕਾ ਅਤੇ ਕੁਰਬਾਨੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅਮਰੀਕਾ ਵਿੱਚ ਭਾਰਤੀ ਡਾਕਟਰ ਭਾਈਚਾਰੇ ਦੀ ਤਾਕਤ 'ਤੇ ਜ਼ੋਰ ਦਿੱਤਾ, ਜਿਸ ਨੇ ਉਨ੍ਹਾਂ ਨੂੰ ਭਾਰਤ ਅਤੇ ਅਮਰੀਕਾ ਦਰਮਿਆਨ ਨਜ਼ਦੀਕੀ ਸਬੰਧ ਬਣਾਉਣ ਵਿੱਚ ਮਦਦ ਕੀਤੀ ਹੈ। ਡਾ: ਸੁਧੀਰ ਸੇਖਸਰੀਆ ਨੇ ਰਾਜਦੂਤ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਾਜਦੂਤ ਅਤੇ ਸਾਰੇ ਉੱਘੇ ਡਾਕਟਰਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਨਾ ਫਾਂਸੀ, ਨਾ ਜ਼ਹਿਰੀਲਾ ਟੀਕਾ, ਵਿਰੋਧ ਦੇ ਬਾਵਜੂਦ US ਨੇ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿੱਥ ਨੂੰ ਸਜ਼ਾ-ਏ-ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਰੂਸ 'ਚ ਜਾਸੂਸੀ ਦੇ ਦੋਸ਼ੀ ਅਮਰੀਕੀ ਰਿਪੋਰਟਰ ਦੀ ਸੁਣਵਾਈ ਤੋਂ ਪਹਿਲਾਂ ਵਧਾਈ ਹਿਰਾਸਤ
NEXT STORY