ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਕੌਮਾਂਤਰੀ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਲਈ ਇਸ ਫਾਰਮੈਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਸੇਂਚੁਰੀਅਨ ਟੀ-20 'ਚ ਰਿਕਲਟਨ ਦੀ ਵਿਕਟ ਅਰਸ਼ਦੀਪ ਸਿੰਘ ਦੇ ਟੀ-20 ਕਰੀਅਰ ਦੀ 90ਵੀਂ ਵਿਕਟ ਸੀ। ਤੇਜ਼ ਗੇਂਦਬਾਜ਼ ਵਜੋਂ ਉਹ ਭਾਰਤ ਲਈ ਸਭ ਤੋਂ ਵੱਧ ਟੀ-20 ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ ਹੈ। ਅਰਸ਼ਦੀਪ ਨੇ ਮੈਚ ਵਿਚ ਹੇਨਰਿਕ ਕਲਾਸੇਨ ਅਤੇ ਮਾਰਕੋ ਜੇਨਸਨ ਦੀਆਂ ਵਿਕਟਾਂ ਵੀ ਲਈਆਂ।
ਟੀ-20 'ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ
96 ਵਿਕਟਾਂ : ਯੁਜ਼ੀ ਚਾਹਲ (80 ਪਾਰੀਆਂ)
92 ਵਿਕਟਾਂ : ਅਰਸ਼ਦੀਪ ਸਿੰਘ (59 ਪਾਰੀਆਂ)
90 ਵਿਕਟਾਂ : ਭੁਵਨੇਸ਼ਵਰ ਕੁਮਾਰ (87 ਪਾਰੀਆਂ)
89 ਵਿਕਟਾਂ : ਜਸਪ੍ਰੀਤ ਬੁਮਰਾਹ (70 ਪਾਰੀਆਂ)
88 ਵਿਕਟਾਂ : ਹਾਰਦਿਕ ਪੰਡਯਾ (108 ਪਾਰੀਆਂ)
ਹਾਲ ਹੀ 'ਚ ਅਰਸ਼ਦੀਪ ਨੇ ਵੀ ਆਪਣੀ ਸਫਲਤਾ ਦਾ ਸਿਹਰਾ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਸੀ। ਉਸ ਨੇ ਇੰਟਰਵਿਊ ਵਿਚ ਕਿਹਾ ਕਿ ਜੱਸੀ ਭਾਈ (ਜਸਪ੍ਰੀਤ ਬੁਮਰਾਹ) ਵਿਚ ਮੇਰੇ ਕੋਲ ਅਸਲ ਵਿਚ ਇੱਕ ਵਧੀਆ ਗੇਂਦਬਾਜ਼ੀ ਸਾਥੀ ਹੈ ਅਤੇ ਉਸ ਨੇ ਦੂਜੇ ਸਿਰੇ ਤੋਂ ਦਬਾਅ ਬਣਾ ਕੇ ਕਈ ਵਿਕਟਾਂ ਲੈਣ ਵਿਚ ਮੇਰੀ ਬਹੁਤ ਮਦਦ ਕੀਤੀ ਹੈ। ਇਸ ਲਈ ਬਹੁਤ ਸਾਰਾ ਸਿਹਰਾ ਵੀ ਉਸ ਨੂੰ ਜਾਂਦਾ ਹੈ। ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਮੌਜੂਦਾ ਟੀ-20 ਸੀਰੀਜ਼ 'ਚ ਅਰਸ਼ਦੀਪ 33 ਦੀ ਔਸਤ ਨਾਲ ਸਿਰਫ ਦੋ ਵਿਕਟਾਂ ਹੀ ਲੈ ਸਕੇ ਹਨ। ਇਸ ਦੌਰਾਨ ਉਹ ਬੁਮਰਾਹ ਦੀ ਗੈਰ-ਮੌਜੂਦਗੀ ਨੂੰ ਸਾਫ ਤੌਰ 'ਤੇ ਮਹਿਸੂਸ ਕਰ ਰਹੇ ਹਨ।
ਇਸ ਤਰ੍ਹਾਂ ਸੇਂਚੁਰੀਅਨ ਵਿਚ ਖੇਡਿਆ ਗਿਆ ਮੈਚ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਅਭਿਸ਼ੇਕ ਅਤੇ ਤਿਲਕ ਵਰਮਾ ਨੇ ਟੀਮ ਇੰਡੀਆ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਅਭਿਸ਼ੇਕ ਨੇ 25 ਗੇਂਦਾਂ 'ਚ 50 ਦੌੜਾਂ ਅਤੇ ਤਿਲਕ ਵਰਮਾ ਨੇ 56 ਗੇਂਦਾਂ 'ਚ 107 ਦੌੜਾਂ ਬਣਾਈਆਂ, ਜਿਸ ਨਾਲ ਟੀਮ ਇੰਡੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਅਫਰੀਕਾ ਲਈ ਸਿਮਲੇਨ ਅਤੇ ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ। ਜਵਾਬ ਵਿਚ ਦੱਖਣੀ ਅਫਰੀਕਾ ਨੂੰ ਰਿਚਲਟਨ (20), ਹੈਂਡਰਿਕਸ (21) ਅਤੇ ਕਪਤਾਨ ਮਾਰਕਰਮ (29) ਨੇ ਮਜ਼ਬੂਤ ਸ਼ੁਰੂਆਤ ਦਿੱਤੀ। ਹੇਨਰਿਚ ਕਲਾਸੇਨ ਅਤੇ ਡੇਵਿਡ ਮਿਲਰ ਨੇ ਚੰਗੇ ਸ਼ਾਟ ਲਗਾ ਕੇ ਮੱਧਕ੍ਰਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਪਰ ਲੋੜੀਂਦੇ ਰਨ ਰੇਟ ਤੇਜ਼ੀ ਨਾਲ ਵਧਣ ਕਾਰਨ ਅਫਰੀਕੀ ਬੱਲੇਬਾਜ਼ ਦਬਾਅ ਵਿਚ ਨਜ਼ਰ ਆਏ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਇਸ ਦਾ ਪੂਰਾ ਫਾਇਦਾ ਉਠਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ, ਸੇਂਚੁਰੀਅਨ 'ਚ ਦਰਜ ਕੀਤੀ ਰੋਮਾਂਚਕ ਜਿੱਤ
NEXT STORY