ਬਰੱਸਲਜ਼ (ਏਜੰਸੀ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਆਪਣੇ ਪ੍ਰਸ਼ਾਸਨ ਦੇ ਆਖਰੀ ਮਹੀਨਿਆਂ ਵਿੱਚ ਯੂਕ੍ਰੇਨ ਨੂੰ ਅਮਰੀਕੀ ਫੌਜੀ ਸਹਾਇਤਾ ਵਧਾਉਣ ਦਾ ਇਰਾਦਾ ਰੱਖਦੇ ਹਨ। ਬਲਿੰਕਨ ਨੇ ਇਹ ਟਿੱਪਣੀ ਰੂਸ ਵੱਲੋਂ ਕੀਵ 'ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ ਕੀਤੀ ਹੈ। ਬਲਿੰਕਨ ਨੇ ਇੱਥੇ ਨਾਟੋ ਹੈੱਡਕੁਆਰਟਰ ਵਿਚ ਪੱਤਰਕਾਰਾਂ ਨੂੰ ਕਿਹਾ, "ਅਸੀਂ ਯੂਕ੍ਰੇਨ ਲਈ ਜੋ ਵੀ ਕਰ ਰਹੇ ਹਾਂ, ਉਹ ਇਹ ਯਕੀਨੀ ਬਣਾਉਣ ਲਈ ਹੈ ਕਿ ਉਹ ਇਸ ਰੂਸੀ ਹਮਲੇ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਬਚਾਅ ਕਰ ਸਕੇ।"
ਇਹ ਵੀ ਪੜ੍ਹੋ: ਇਮਰਾਨ ਖਾਨ ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਨੂੰ ਰਾਹਤ, ਅਦਾਲਤ ਨੇ ਇਸ ਮਾਮਲੇ 'ਚ ਕੀਤਾ ਬਰੀ
ਬਲਿੰਕਨ ਨੇ ਚੇਤਾਵਨੀ ਦਿੱਤੀ ਕਿ ਉੱਤਰੀ ਕੋਰੀਆ ਦੇ ਰੂਸੀ ਬਲਾਂ ਦੇ ਨਾਲ ਲੜਾਕੂ ਕਾਰਵਾਈਆਂ ਵਿੱਚ ਆਪਣੀਆਂ ਫੌਜਾਂ ਭੇਜਣ ਦੇ ਫੈਸਲੇ ਲਈ "ਇਕ ਪੱਕੇ ਜਵਾਬ ਦੀ ਲੋੜ ਹੈ ਅਤੇ ਉਸ ਨੂੰ ਇਸ ਦਾ ਜਵਾਬ ਮਿਲੇਗਾ।" ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿੱਚ ਕੁਝ ਨਹੀਂ ਦੱਸਿਆ। ਅਮਰੀਕਾ, ਦੱਖਣੀ ਕੋਰੀਆ ਅਤੇ ਯੂਕ੍ਰੇਨ ਦੀਆਂ ਖੁਫੀਆ ਏਜੰਸੀਆਂ ਦੇ ਅੰਦਾਜ਼ੇ ਮੁਤਾਬਕ 12,000 ਤੋਂ ਜ਼ਿਆਦਾ ਉੱਤਰੀ ਕੋਰੀਆਈ ਫੌਜੀਆਂ ਨੂੰ ਯੁੱਧ ਲਈ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫ਼ੌਜੀਆਂ ਨੂੰ ਰੂਸ ਦੇ ਕੁਰਸਕ ਖੇਤਰ ਵਿੱਚ ਤਾਇਨਾਤ ਕੀਤੇ ਜਾਣ ਦੀ ਉਮੀਦ ਹੈ, ਜਿੱਥੇ ਯੂਕ੍ਰੇਨੀ ਫੌਜਾਂ ਨੇ ਵੱਡੇ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ। ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਵ ਨੂੰ ਅਰਬਾਂ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ ਅਤੇ ਸੰਘਰਸ਼ ਨੂੰ ਜਲਦੀ ਖਤਮ ਕਰਨ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਬਾਈਡੇਨ ਅੱਜ ਓਵਲ ਦਫਤਰ 'ਚ ਟਰੰਪ ਨਾਲ ਕਰਨਗੇ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੂਡ ਕਲਰ ਤਿਆਰ ਕਰਨ ਵਾਲੀ ਫੈਕਟਰੀ 'ਚ ਧਮਾਕਾ, 2 ਜਣਿਆ ਦੀ ਮੌਤ
NEXT STORY