ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਵੀਰਵਾਰ ਨੂੰ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕੀ ਅਮਰੀਕਾ ਦੀ ਕੁੱਲ ਆਬਾਦੀ ਦਾ ਇੱਕ ਫੀਸਦੀ ਬਣਦੇ ਹਨ ਪਰ ਉਹ ਲਗਭਗ ਛੇ ਫੀਸਦੀ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਭਾਈਚਾਰਾ ਸਮੱਸਿਆਵਾਂ ਪੈਦਾ ਨਹੀਂ ਕਰਦਾ ਸਗੋਂ ਕਾਨੂੰਨਾਂ ਦੀ ਪਾਲਣਾ ਕਰਦਾ ਹੈ।
ਰਿਚ ਮੈਕਕਾਰਮਿਕ (54) ਨੇ ਵੀਰਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਨੂੰ ਆਪਣੇ ਪਹਿਲੇ ਅਤੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਪੰਜ ਵਿੱਚੋਂ ਇੱਕ ਡਾਕਟਰ ਭਾਰਤ ਤੋਂ ਹੈ। ਉਨ੍ਹਾਂ ਨੇ ਭਾਰਤੀ-ਅਮਰੀਕੀਆਂ ਨੂੰ ਮਹਾਨ ਦੇਸ਼ ਭਗਤ, ਨੇਕ ਨਾਗਰਿਕ ਅਤੇ ਚੰਗੇ ਦੋਸਤ ਦੱਸਿਆ। ਉਸਨੇ ਕਿਹਾ, “ਉਹ ਅਮਰੀਕੀ ਸਮਾਜ ਦਾ ਲਗਭਗ ਇੱਕ ਪ੍ਰਤੀਸ਼ਤ ਹਨ, ਪਰ ਉਹ ਲਗਭਗ ਛੇ ਪ੍ਰਤੀਸ਼ਤ ਟੈਕਸ ਅਦਾ ਕਰਦੇ ਹਨ। ਉਹ ਸਮੱਸਿਆਵਾਂ ਨਹੀਂ ਪੈਦਾ ਕਰਦੇ। ਉਹ ਕਾਨੂੰਨ ਦੀ ਪਾਲਣਾ ਕਰਦੇ ਹਨ।”
ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ
ਜਾਰਜੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀ ਆਬਾਦੀ ਹੈ। ਉਨ੍ਹਾਂ ਕਿਹਾ, “ਮੈਂ ਇਸ ਮੌਕੇ ਆਪਣੇ ਹਲਕੇ ਦੇ ਵੋਟਰਾਂ, ਖਾਸ ਤੌਰ 'ਤੇ ਭਾਰਤ ਤੋਂ ਆ ਕੇ ਵਸੇ ਵੋਟਰਾਂ ਦੀ ਸ਼ਲਾਘਾ ਕਰਨ ਲਈ ਆਇਆ ਹਾਂ। ਸਾਡੇ ਕੋਲ ਲਗਭਗ 1,00,000 ਲੋਕਾਂ ਦਾ ਇੱਕ ਵੱਡਾ ਭਾਈਚਾਰਾ ਹੈ ਜੋ ਸਿੱਧੇ ਭਾਰਤ ਤੋਂ ਪਰਵਾਸ ਕਰ ਗਏ ਹਨ। "
ਪੇਸ਼ੇ ਤੋਂ ਇੱਕ ਡਾਕਟਰ ਮੈਕਕੋਰਮਿਕ ਨੇ ਕਿਹਾ, "ਮੇਰੇ ਭਾਈਚਾਰੇ ਵਿੱਚ ਹਰ ਪੰਜ ਡਾਕਟਰਾਂ ਵਿੱਚੋਂ ਇੱਕ ਭਾਰਤ ਤੋਂ ਹੈ।
ਉਹ ਅਮਰੀਕਾ ਵਿੱਚ ਸਾਡੇ ਕੋਲ ਮੌਜੂਦ ਕੁਝ ਉੱਤਮ ਨਾਗਰਿਕਾਂ ਦੀ ਨੁਮਾਇੰਦਗੀ ਕਰਦੇ ਹਨ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਈਏ ਜੋ ਇੱਥੇ ਕਾਨੂੰਨ ਦੀ ਪਾਲਣਾ ਕਰਨ, ਆਪਣੇ ਟੈਕਸਾਂ ਦਾ ਭੁਗਤਾਨ ਕਰਨ ਅਤੇ ਸਮਾਜ ਵਿੱਚ ਉਸਾਰੂ ਭੂਮਿਕਾ ਨਿਭਾਉਣ ਦੇ ਇਛੁੱਕ ਹਨ। ਮੈਕਕੋਰਮਿਕ ਨੇ ਕਿਹਾ, "ਰੱਬ ਭਲਾ ਕਰੇ ਮੇਰੇ ਭਾਰਤੀ ਵੋਟਰਾਂ ਦਾ ਅਤੇ ਮੈਂ (ਭਾਰਤੀ) ਰਾਜਦੂਤ ਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ।"
ਇਹ ਵੀ ਪੜ੍ਹੋ : Hemleys, Archies ਅਤੇ ਹੋਰ ਸਟੋਰਾਂ ਤੋਂ 18,500 ਖਿਡੌਣੇ ਜ਼ਬਤ, ਈ-ਕਾਮਰਸ ਕੰਪਨੀਆਂ ਨੂੰ ਵੀ ਨੋਟਿਸ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਸਲ ਸਾਲ 2022-23 'ਚ 11.2 ਕਰੋੜ ਟਨ ਦੇ ਰਿਕਾਰਡ 'ਤੇ ਪਹੁੰਚ ਸਕਦੈ ਕਣਕ ਉਤਪਾਦਨ : ਅਧਿਕਾਰੀ
NEXT STORY