ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਕਿਹਾ ਕਿ ਉਸਨੇ ਪਿਛਲੇ ਇੱਕ ਮਹੀਨੇ ਦੌਰਾਨ ਦੇਸ਼ ਭਰ ਵਿੱਚ ਹੇਮਲੇਜ ਅਤੇ ਆਰਚੀਜ਼ ਸਮੇਤ ਪ੍ਰਮੁੱਖ ਪ੍ਰਚੂਨ ਸਟੋਰਾਂ ਤੋਂ ਭਾਰਤੀ ਮਿਆਰ ਬਿਊਰੋ (ਬੀਆਈਐਸ) ਦੇ ਨਿਸ਼ਾਨ ਤੋਂ ਬਿਨਾਂ 18,600 ਖਿਡੌਣੇ ਜ਼ਬਤ ਕੀਤੇ ਹਨ। ਇਹ ਖਿਡੌਣੇ ਦੇਸ਼ ਭਰ ਦੇ ਮਾਲਾਂ ਅਤੇ ਹਵਾਈ ਅੱਡਿਆਂ 'ਤੇ ਸਥਿਤ ਸਟੋਰਾਂ ਤੋਂ ਜ਼ਬਤ ਕੀਤੇ ਗਏ ਹਨ। ਇਸ ਦੌਰਾਨ, ਖਪਤਕਾਰ ਸੁਰੱਖਿਆ ਰੈਗੂਲੇਟਰ CCPA ਨੇ ਈ-ਕਾਮਰਸ ਪ੍ਰਮੁੱਖ ਐਮਾਜ਼ੋਨ, ਫਲਿੱਪਕਾਰਟ ਅਤੇ ਸਨੈਪਡੀਲ ਨੂੰ ਖਿਡੌਣਿਆਂ ਵਿੱਚ ਗੁਣਵੱਤਾ ਨਿਯੰਤਰਣ ਦੀ ਕਥਿਤ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਹੈ।
ਕੇਂਦਰ ਸਰਕਾਰ ਨੇ 1 ਜਨਵਰੀ, 2021 ਤੋਂ ਖਿਡੌਣਿਆਂ ਲਈ ਭਾਰਤੀ ਮਿਆਰ ਬਿਊਰੋ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ
ਬੀਆਈਐਸ ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, “ਸਾਨੂੰ ਘਰੇਲੂ ਨਿਰਮਾਤਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਜੋ ਖਿਡੌਣੇ ਬੀਆਈਐਸ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ, ਵੇਚੇ ਜਾ ਰਹੇ ਹਨ। ਅਸੀਂ ਪਿਛਲੇ ਇੱਕ ਮਹੀਨੇ ਵਿੱਚ 44 ਛਾਪੇ ਮਾਰੇ ਅਤੇ ਵੱਡੇ ਰਿਟੇਲ ਸਟੋਰਾਂ ਤੋਂ 18,600 ਖਿਡੌਣੇ ਜ਼ਬਤ ਕੀਤੇ।
ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮਾਲਾਂ ਅਤੇ ਪ੍ਰਮੁੱਖ ਹਵਾਈ ਅੱਡਿਆਂ ਵਿੱਚ ਹੈਮਲੇਜ਼, ਆਰਚੀਜ਼, ਡਬਲਯੂਐਚ ਸਮਿਥ, ਕਿਡਜ਼ ਜ਼ੋਨ ਅਤੇ ਕੋਕੋਕਾਰਟ ਸਟੋਰਾਂ ਸਮੇਤ ਕਈ ਪ੍ਰਚੂਨ ਦੁਕਾਨਾਂ 'ਤੇ ਛਾਪੇ ਮਾਰੇ ਗਏ। ਤਿਵਾੜੀ ਨੇ ਕਿਹਾ ਕਿ ਪਰਚੂਨ ਵਿਕਰੇਤਾਵਾਂ ਵਿਰੁੱਧ ਬੀ.ਆਈ.ਐਸ. ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਦੀ ਮੁਖੀ ਨਿਧੀ ਖਰੇ ਨੇ ਕਿਹਾ, "ਅਸੀਂ BIS ਗੁਣਵੱਤਾ ਪ੍ਰਮਾਣੀਕਰਣ ਤੋਂ ਬਿਨਾਂ ਖਿਡੌਣੇ ਵੇਚਣ ਲਈ Amazon, Flipkart ਅਤੇ Snapdeal ਨੂੰ ਨੋਟਿਸ ਜਾਰੀ ਕੀਤੇ ਹਨ।"
ਇਹ ਵੀ ਪੜ੍ਹੋ : Johnson & Johnson ਨੂੰ ਵੱਡੀ ਰਾਹਤ, ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਮਿਲੀ ਇਜਾਜ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿਯਮਾਂ ਦੀ ਅਣਦੇਖੀ ਬਣੀ ਹਵਾਈ ਯਾਤਰੀਆਂ ਨੂੰ ਛੱਡ ਕੇ ਜਾਣ ਦੀ ਘਟਨਾ, ਜ਼ਰੂਰੀ ਹੁੰਦੀ ਹੈ ਗਾਈਡਲਾਈਨਜ਼ ਦੀ ਪਾਲਣਾ
NEXT STORY