ਪੁਣੇ—ਅਮਰੀਕਾ 'ਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥਾਈ ਲਈ ਵਰਕ ਪਰਮਿਟ 'ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਅਮਰੀਕਾ 'ਚ ਹਜ਼ਾਰਾਂ ਭਾਰਤੀਆਂ ਟੈੱਕ ਪ੍ਰੋਫੈਸ਼ਨਲਸ 'ਤੇ ਅਸਰ ਪਵੇਗਾ।
ਅਮਰੀਕੀ ਸਰਕਾਰ ਨੇ 22 ਮਈ ਨੂੰ ਇਕ ਨੋਟਿਸ ਜਾਰੀ ਕਰਕੇ ਪਿਛਲੀ ਓਬਾਮਾ ਸਰਕਾਰ ਵਲੋਂ ਐੱਚ-1ਬੀ ਵੀਜ਼ਾ ਹੋਲਡਰਸ ਦੇ ਸਕਿਲਸ ਜੀਵਨਸਥਾਈ ਦੇ ਲਈ ਸ਼ੁਰੂ ਕੀਤੇ ਗਏ ਵਰਕ ਵੀਜ਼ਾ ਨੂੰ ਬੈਨ ਕਰਨ ਦੇ ਉਦੇਸ਼ ਨਾਲ ਪਬਲਿਕ ਕੰਸਲਟੇਸ਼ਨ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਕਿਹਾ ਕਿ ਇਸ ਨਾਲ ਅਮਰੀਕੀ ਨਾਗਰਿਕਾਂ ਲਈ ਨੌਕਰੀਆਂ ਹਾਸਲ ਕਰਨ ਦੇ ਮੌਕੇ ਵਧਣਗੇ।
ਐੱਚ-1ਬੀ ਵੀਜ਼ਾ ਹੋਲਡਰ ਦੇ ਜੀਵਨਸਾਥੀ ਲਈ ਐੱਚ-4 ਈ.ਏ.ਡੀ. (ਇੰਪਲਾਈਮੈਂਟ ਆਥਰਾਈਜੇਸ਼ਨ ਡਾਕੂਮੈਂਟ) ਨਾਂ ਦੇ ਵਰਕ ਵੀਜ਼ਾ ਪ੍ਰੋਗਰਾਮ ਦਾ ਭਾਰਤੀ ਮਹਿਲਾ ਇੰਜੀਨੀਅਰਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਿਆ ਹੈ। 2015 ਤੋਂ ਜਾਰੀ ਹੋਏ ਅਜਿਹੇ ਲਗਭਗ 1.2 ਲੱਖ ਵੀਜ਼ਾ 'ਚੋਂ 90 ਫੀਸਦੀ ਤੋਂ ਜ਼ਿਆਦਾ ਭਾਰਤੀ ਮਹਿਲਾ ਇੰਜੀਨੀਅਰਸ ਨੂੰ ਮਿਲੇ ਹਨ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਦਾ ਪਹਿਲਾਂ ਸੰਕੇਤ ਪਿਛਲੇ ਸਾਲ ਫਰਵਰੀ 'ਚ ਦਿੱਤਾ ਸੀ। ਜੇਕਰ ਇਸ ਪ੍ਰਪੋਜਲ ਨੂੰ ਆਗਿਆ ਮਿਲਦੀ ਹੈ ਤਾਂ ਇਸ ਨੂੰ ਲਾਗੂ ਹੋਣ 'ਚ ਕੁਝ ਸਮਾਂ ਲੱਗੇਗਾ।
ਇਮੀਗ੍ਰੇਸ਼ਨ ਲਾਅ ਫਰਮ ਇਮੀਗ੍ਰੇਸ਼ਨ.ਕਾਮ ਦੇ ਮੈਨੇਜਿੰਗ ਅਟਾਰਨੀ ਰਾਜੀਵ ਐੱਸ ਖੰਨਾ ਨੇ ਦੱਸਿਆ ਕਿ ਇਸ ਵੀਜ਼ਾ ਪ੍ਰੋਗਰਾਮ ਨੂੰ ਰੱਦ ਕਰਨ 'ਚ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਸੈੱਸ ਨੂੰ ਸਵੀਕ੍ਰਿਤੀ ਮਿਲਣ ਦੇ ਬਾਅਦ ਇਸ ਨੂੰ ਫੈਡਰਲ ਰਜਿਸਟਰ 'ਚ ਪੋਸਟ ਕੀਤਾ ਜਾਵੇਗਾ ਅਤੇ ਲੋਕਾਂ ਦੇ ਕੋਲ ਟਿੱਪਣੀਆਂ ਦੇਣ ਲਈ 30 ਜਾਂ 60 ਦਿਨਾਂ ਦਾ ਸਮਾਂ ਹੋਵੇਗਾ। ਇਸ ਦੇ ਬਾਅਦ ਰੈਗੁਲੇਸ਼ਨ ਨੂੰ ਫਾਈਨਲ ਕੀਤਾ ਜਾਵੇਗਾ।
ਮਾਊਂਟ ਐਵਰੈਸਟ ਨੂੰ ਫਤਿਹ ਕਰਨ ਦਾ ਸੁਪਨਾ ਸੱਚ ਹੁੰਦਿਆਂ ਹੀ ਹੋਈ ਮੌਤ
NEXT STORY