ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ/ਰਾਜ ਗੋਗਨਾ): ਅਮਰੀਕਾ ਵਿਖੇ ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਵਿੱਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ। ਗੁਰਪ੍ਰੀਤ ਸਿੰਘ ਨੂੰ ਤਿੰਨ ਜੱਜਾਂ ਦੇ ਪੈਨਲ ਨੇ ਸਜ਼ਾ ਸੁਣਾਈ। 2019 ਵਿੱਚ ਓਹਾਇਓ ਸਟੇਟ ਦੇ ਸ਼ਹਿਰ ਵਿੱਸਚ ਚਿਸਟਰ ਵਿੱਚ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਉਸਦੀ ਪਤਨੀ ਸ਼ਲਿੰਦਰਜੀਤ ਕੌਰ (39), ਸਹੁਰਾ ਹਕੀਕਤ ਸਿੰਘ ਪਨਾਗ (62), ਸੱਸ ਪ੍ਰਮਜੀਤ ਕੌਰ (59) ਪਨਾਗ, ਪਤਨੀ ਦੀ ਮਾਸੀ ਅਮਰਜੀਤ ਕੌਰ (58) ਨੂੰ ਆਪਣੇ ਅਪਾਰਟਮੈਂਟ ਵਿੱਚ ਗੋਲੀਆਂ ਮਾਰਕੇ ਮਾਰ ਮੁਕਾਉਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ।

ਸਰਕਾਰੀ ਵਕੀਲ ਵਕੀਲ ਮਾਈਕ ਗਮੋਸਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਹੋਰ ਜਨਾਨੀ ਨਾਲ ਇੰਡੀਅਨਐਪਲ ਵਿੱਚ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਘਰ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ। ਗੁਰਪ੍ਰੀਤ ਨੇ ਇੱਕ ਸ਼ਾਜਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਡੇ ਸਾਫ ਕਰਨ ਲਈ ਇਸ ਸੰਗੀਨ ਜ਼ੁਰਮ ਨੂੰ ਅੰਜਾਮ ਦਿੱਤਾ ਗਿਆ। ਇਸ ਪੂਰੇ ਟ੍ਰਾਇਲ ਦੌਰਾਨ ਗੁਰਪ੍ਰੀਤ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ ਹੈ ਪਰ ਸਾਰੇ ਸਬੂਤ ਇਹ ਦੱਸਦੇ ਹਨ ਕਿ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ ਵਿੱਚ ਵਾਰਦਾਤ ਵਾਲੀ ਜਗ੍ਹਾ 'ਤੇ ਮੌਜੂਦ ਸੀ।


ਪੜ੍ਹੋ ਇਹ ਅਹਿਮ ਖ਼ਬਰ-ਲੰਡਨ 'ਚ ਭਾਰਤੀ ਮੂਲ ਦੀ ਔਰਤ ਦਾ ਕਤਲ, ਬੱਸ ਸਟਾਪ 'ਤੇ ਹਮਲਾਵਰ ਨੇ ਚਾਕੂ ਨਾਲ ਕੀਤੇ ਵਾਰ
ਸਰਕਾਰੀ ਵਕੀਲ ਨੇ ਕਿਹਾ ਕਿ ਜੇਕਰ ਦੋਸ਼ੀ ਆਪਣਾ ਜ਼ੁਰਮ ਕਬੂਲ ਕਰ ਲੈਦਾ ਤਾਂ ਉਸਨੂੰ ਉਮਰ ਕੈਦ ਹੋਣੀ ਸੀ ਪਰ ਹੁਣ ਸਬੂਤਾਂ ਕਰਕੇ ਉਸਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ ਅਤੇ ਇਸਦੀ ਸਜ਼ਾ ਮੌਤ ਹੀ ਬਣਦੀ ਹੈ। ਇਸ ਮੌਕੇ ਓਹਾਇਓ ਸਟੇਟ ਵਿੱਚ 121 ਦੋਸ਼ੀ ਲੀਥਲ ਇੰਜੈਕਸ਼ਨ ਨਾਲ ਮਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਗੁਰਪ੍ਰੀਤ ਸਿੰਘ ਡਿੱਥ ਰੋਅ ਵਿੱਚ ਸਜ਼ਾ ਪਾਉਣ ਵਾਲਾ ਅਗਲਾ ਵਿਅਕਤੀ ਲਾਈਨ ਵਿੱਚ ਲੱਗ ਗਿਆ ਹੈ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ।ਪੇਸ਼ੇ ਵੱਲੋਂ ਉਹ ਇੱਕ ਡਰਾਈਵਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ ਵਿਦੇਸ਼ੀ ਸੈਲਾਨੀਆਂ ਲਈ 'ਵੀਜ਼ਾ ਮੁਕਤ ਐਂਟਰੀ' ਨੀਤੀ ਕੀਤੀ ਲਾਗੂ
NEXT STORY