ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਜੂਠ ਵਿਚ ਹੋਈ ਇਕ ਕਰੋੜ ਰੁਪਏ ਦੀ ਹੇਰਾ-ਫੇਰੀ ਵਿਚ ਮੁਅੱਤਲ 51 ਮੁਲਾਜ਼ਮਾਂ 'ਚੋਂ 23 ਇੰਸਪੈਕਟਰਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਬਣਾਈ ਸਬ ਕਮੇਟੀ ਨੇ 23 ਇੰਸਪੈਕਟਰਾਂ ਦੇ ਹੇਰਾ-ਫੇਰੀ ਵਿਚ ਸ਼ਾਮਲ ਨਾ ਹੋਣ ਦੀ ਪਹਿਲੀ ਰਿਪੋਰਟ 7 ਅਗਸਤ ਨੂੰ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ, 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਦੱਸਣਯੋਗ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਜੂਠ ਵਿਚ ਹੋਈ ਇਕ ਕਰੋੜ ਰੁਪਏ ਦੀ ਹੇਰਾ-ਫੇਰੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਪਲੇ ਸਮੇਂ ਦੇ 2 ਸਟੋਰ ਕੀਪਰ, 9 ਮੈਨੇਜਰ, 6 ਸੁਪਰਵਾਈਜਰ ਅਤੇ 34 ਇੰਸਪੈਕਟਰਾਂ ਸਮੇਤ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜਿਸ ਸਬੰਧੀ ਪ੍ਰਧਾਨ ਧਾਮੀ ਵੱਲੋਂ ਪੜਤਾਲ ਲਈ ਸਬ ਕਮੇਟੀ ਬਣਾ ਦਿੱਤੀ ਸੀ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸ਼ੇਰ ਸਿੰਘ ਮੰਡਵਾਲਾ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਸੀਟਾਂ ਦੇ ਤਾਲਮੇਲ 'ਚ 'ਆਪ' ਮੰਗ ਰਹੀ 8 ਸੀਟਾਂ, ਜਲੰਧਰ ਸਣੇ ਇਹ ਹਲਕੇ ਨੇ ਸ਼ਾਮਲ
ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਬ ਕਮੇਟੀ ਵੱਲੋਂ ਲੰਗਰ ਵਿਚ ਹੋਏ ਘਪਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਪਹਿਲੀ ਰਿਪੋਰਟ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤੀ ਸੀ। ਇਸ ਰਿਪੋਰਟ ਅਨੁਸਾਰ 23 ਗੁਰਦੁਆਰਾ ਇੰਸਪੈਕਟਰ ਘਪਲੇ ਵਿਚ ਸਿੱਧੇ ਤੌਰ 'ਤੇ ਸ਼ਾਮਲ ਨਾ ਹੋਣ ਅਤੇ ਡਿਊਟੀ ਵਿਚ ਅਣਗਹਿਲੀ ਹੋਣ ਕਾਰਨ ਕਾਰਵਾਈ ਹੋਈ ਸੀ। ਉਨ੍ਹਾਂ ਕਿਹਾ ਕਿ ਰਹਿੰਦੀ ਰਿਪੋਰਟਰ ਵੀ ਆਉਣ ਵਾਲੇ ਸਮੇਂ ਵਿਚ ਮੀਟਿੰਗਾਂ ਕਰਕੇ ਤਿਆਰ ਕੀਤੀ ਜਾਵੇਗੀ। ਰਿਪੋਰਟ 'ਤੇ ਆਖਰੀ ਫ਼ੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅੰਤ੍ਰਿੰਗ ਕਮੇਟੀ ਨੇ ਕਰਨਾ ਹੈ।
ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਬ ਡਵੀਜ਼ਨ ਨਰਾਇਣਗੜ੍ਹ ਛੇਹਰਟਾ ਦੇ ਦਫ਼ਤਰ 'ਚ ਬਿਜਲੀ ਮੰਤਰੀ ਦਾ ਛਾਪਾ, ਦਿੱਤੇ ਇਹ ਨਿਰਦੇਸ਼
NEXT STORY